ਐੱਸ.ਐੱਸ.ਏ. ਰਮਸਾ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ

01/12/2019 3:40:27 PM

ਜਲੰਧਰ (ਸੋਨੂੰ)—ਅੱਜ ਜਲੰਧਰ 'ਚ ਐੱਸ.ਐੱਸ. ਏ. ਅਤੇ ਰਮਸਾ ਦੇ ਕੱਚੇ ਤੌਰ 'ਤੇ ਭਰਤੀ ਕੀਤੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐੱਸ.ਐੱਸ.ਏ. ਰਮਸਾ ਅਧਿਆਪਕ  ਦੇ ਨੇਤਾ ਜੋਤੀ ਪ੍ਰਕਾਸ਼ ਦੇ ਮੁਤਾਬਕ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਜਿਸ ਕਾਰਨ ਉਨ੍ਹਾਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘਰ ਦੀ ਈ.ਐੱਮ.ਆਈ. ਰਾਸ਼ਨ ਵਾਲੇ ਦਾ ਬਿੱਲ ਤੱਕ ਨਹੀਂ ਚੁਕਾਇਆ ਜਾ ਰਿਹਾ। ਜੋਤੀ ਪ੍ਰਕਾਸ਼ ਦੇ ਮੁਤਾਬਕ ਉਨ੍ਹਾਂ ਨੂੰ ਜ਼ਬਰਦਸਤੀ 15600 'ਤੇ ਕਲਿੱਕ ਕਰਨ ਨੂੰ ਕਿਹਾ ਜਾ ਰਿਹਾ ਹੈ। ਜੋਤੀ ਪ੍ਰਕਾਸ਼ ਨੇ ਦੱਸਿਆ ਕਿ 15 ਜਨਵਰੀ ਨੂੰ ਸੂਬੇ 'ਚ ਸਾਂਝਾ ਅਧਿਆਪਕ ਦੇ ਬੈਨਰ ਤਲੇ ਸਾਰੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੈਮੋਰੈਡਮ ਦਿੱਤਾ ਜਾਵੇਗਾ ਅਤੇ 20 ਜਨਵਰੀ ਨੂੰ ਅੰਮ੍ਰਿਤਸਰ 'ਚ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਤਲੇ ਅੰਮ੍ਰਿਤਸਰ 'ਚ ਅਤੇ 3 ਫਰਵਰੀ ਨੂੰ ਸਾਂਝਾ ਅਧਿਆਪਕ ਯੂਨੀਅਨ ਦੇ ਬੈਨਰ ਤਲੇ ਪਟਿਆਲਾ 'ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।


Shyna

Content Editor

Related News