ਪਾਸਵਾਨ ਦੇ ਦਿਹਾਂਤ ਨਾਲ ਮੋਦੀ ਕੈਬਨਿਟ ''ਚ ਖ਼ਾਲੀ ਹੋਈ ਚੌਥੀ ਕੁਰਸੀ, ਜਲਦ ਹੋ ਸਕਦੈ ਕੈਬਨਿਟ ਦਾ ਵਿਸਥਾਰ

10/09/2020 6:20:11 PM

ਜਲੰਧਰ (ਵਿਸ਼ੇਸ਼)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦਾ ਵਿਸਥਾਰ ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਹੋ ਸਕਦਾ ਹੈ। ਮੋਦੀ ਕੈਬਨਿਟ ਦੇ 2 ਮੰਤਰੀਆਂ ਦੇ ਅਸਤੀਫ਼ੇ ਅਤੇ 2 ਮੰਤਰੀਆਂ ਦੇ ਦਿਹਾਂਤ ਤੋਂ ਬਾਅਦ ਹੁਣ ਕੈਬਨਿਟ ਵਿਸਥਾਰ ਜ਼ਰੂਰੀ ਹੋ ਗਿਆ ਹੈ। 5 ਸਤੰਬਰ ਨੂੰ ਰੇਲ ਰਾਜ ਮੰਤਰੀ ਸੁਰੇਸ਼ ਅੰਗਾਡੀ ਦਾ ਦਿਹਾਂਤ ਹੋ ਗਿਆ ਸੀ, ਜਦਕਿ ਵੀਰਵਾਰ ਨੂੰ ਖੁਰਾਕ ਅਤੇ ਸਪਲਾਈ ਮੰਤਰੀ ਰਾਮਵਿਲਾਸ ਪਾਸਵਾਨ ਦੇ ਦਿਹਾਂਤ ਤੋਂ ਬਾਅਦ ਕੈਬਨਿਟ ਦੀ ਇਕ ਹੋਰ ਸੀਟ ਖ਼ਾਲੀ ਹੋ ਗਈ ਹੈ। ਪਿਛਲੇ ਮਹੀਨੇ ਹੀ ਖੇਤੀਬਾੜੀ ਕਾਨੂੰਨਾਂ ਨੂੰ ਮੁੱਦਾ ਬਣਾ ਕੇ ਭਾਜਪਾ ਦੀ ਸਾਥੀ ਰਹੀ ਅਕਾਲੀ ਦਲ ਨੇ ਆਪਣੇ ਰਸਤੇ ਵੱਖ ਕਰ ਲਏ ਸਨ ਅਤੇ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ 'ਚ ਸ਼ਿਵਸੈਨਾ ਵੱਲੋਂ ਭਾਜਪਾ ਨਾਲੋਂ ਰਿਸ਼ਤੇ ਤੋੜਨ ਤੋਂ ਬਾਅਦ ਕੇਂਦਰੀ ਕੈਬਨਿਟ 'ਚੋਂ ਪਾਰਟੀ ਦੇ ਮੰਤਰੀ ਅਰਵਿੰਦ ਸਾਵੰਤ ਨੇ ਅਸਤੀਫ਼ਾ ਦੇ ਦਿੱਤਾ ਸੀ, ਉਨ੍ਹਾਂ ਦੇ ਕੋਲ ਭਾਰੀ ਉਦਯੋਗ ਮੰਤਰਾਲਾ ਸੀ। 2019 'ਚ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਹੁਣ ਤਕ ਇਕ ਵਾਰ ਵੀ ਕੈਬਨਿਟ ਦਾ ਵਿਸਥਾਰ ਨਹੀਂ ਹੋਇਆ ਹੈ, ਜਦਕਿ 2014 'ਚ ਸਰਕਾਰ ਦੇ ਸੱਤਾ 'ਚ ਆਉਣ ਦੇ 6 ਮਹੀਨਿਆਂ ਦੇ ਅੰਦਰ ਹੀ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ

PunjabKesari

ਭਾਰੀ ਉਦਯੋਗ ਮੰਤਰਾਲਾ ਦਾ ਚਾਰਜ ਫਿਲਹਾਲ ਪ੍ਰਕਾਸ਼ ਜਾਵਡੇਕਰ ਦੇ ਕੋਲ ਹੈ, ਜਦਕਿ ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਫੂਡ ਪ੍ਰੋਸੈਸਿੰਗ ਮੰਤਰਾਲਾ ਦਾ ਵਾਧੂ ਚਾਰਜ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੇਖ ਰਹੇ ਹਨ। ਲੋਕਸਭਾ 'ਚ ਸੰਸਦ ਮੈਂਬਰਾਂ ਦੀ ਕੁੱਲ ਗਿਣਤੀ ਦੇ ਲਿਹਾਜ਼ ਨਾਲ ਮੋਦੀ ਸਰਕਾਰ ਦੀ ਕੈਬਨਿਟ 'ਚ ਵੱਧ ਤੋਂ ਵੱਧ 81 ਮੰਤਰੀ ਹੋ ਸਕਦੇ ਹਨ ਪਰ ਉਨ੍ਹਾਂ ਨੇ ਮਈ 2019 'ਚ 57 ਮੰਤਰੀਆਂ ਦੇ ਨਾਲ ਸਹੁੰ ਚੁੱਕੀ ਸੀ ਅਤੇ ਹੁਣ ਉਨ੍ਹਾਂ ਦੀ ਕੈਬਨਿਟ 'ਚ 53 ਮੰਤਰੀ ਹੀ ਬਾਕੀ ਬਚੇ ਹਨ। ਇਸ ਤੋਂ ਪਹਿਲਾਂ ਭਾਜਪਾ 'ਚ ਸੰਗਠਨ ਵਿਸਥਾਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਹੁਣ ਸੰਗਠਨ ਵਿਸਥਾਰ ਦਾ ਕੰਮ ਹੋ ਚੁੱਕਿਆ ਹੈ, ਲਿਹਾਜਾ ਦੀਵਾਲੀ ਭਾਜਪਾ ਦੇ ਕੁਝ ਨੇਤਾਵਾਂ ਲਈ ਕੈਬਨਿਟ ਮੰਤਰੀ ਦੇ ਅਹੁਦੇ ਦਾ ਤੋਹਫਾ ਲੈ ਕੇ ਆਵੇਗੀ।

ਇਹ ਵੀ ਪੜ੍ਹੋ: ਜਲੰਧਰ: ਸਾਬਕਾ ਇੰਸਪੈਕਟਰ ਦੇ ਪੁੱਤਰ ਦੀ ਗੁੰਡਾਗਰਦੀ, ਪੁਰਾਣੀ ਰੰਜਿਸ਼ ਤਹਿਤ ਕੀਤਾ ਇਹ ਕਾਰਾ

ਉੱਪ ਚੋਣਾਂ ਤੋਂ ਬਾਅਦ ਜੋਤਿਰਾਦਿੱਤਿਆ ਸਿੰਧੀਆ ਬਣ ਸਕਦੇ ਨੇ ਮੰਤਰੀ
ਕੈਬਨਿਟ 'ਚ ਸ਼ਾਮਲ ਕੀਤੇ ਜਾਣ ਵਾਲਾ ਸਭ ਤੋਂ ਵੱਡਾ ਚਿਹਰਾ ਜੋਤਿਰਾਦਿੱਤਿਆ ਸਿੰਧੀਆ ਦਾ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਹੀ ਕੇਂਦਰ 'ਚ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹੁਣ ਉਨ੍ਹਾਂ ਦਾ ਕੇਂਦਰੀ ਕੈਬਨਿਟ 'ਚ ਸ਼ਾਮਲ ਹੋਣਾ ਮੱਧ ਪ੍ਰਦੇਸ਼ ਚੋਣਾਂ 'ਚ ਉਨ੍ਹਾਂ ਦੇ ਸਮਰਥਕ ਉਮੀਦਵਾਰਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗਾ। ਮੱਧ ਪ੍ਰਦੇਸ਼ 'ਚ ਹੋ ਰਹੀਆਂ ਉੱਪ ਚੋਣਾਂ ਲਈ ਭਾਜਪਾ ਨੇ ਉਨ੍ਹਾਂ ਦੇ 22 ਸਮਰਥਕਾਂ ਨੂੰ ਟਿਕਟ ਦਿੱਤੀ ਹੈ ਅਤੇ ਜੇਕਰ ਉਨ੍ਹਾਂ ਦੇ ਸਮਰਥਕ ਚੋਣਾਂ ਜਿੱਤ ਗਏ ਤਾਂ ਯਕੀਨੀ ਤੌਰ 'ਤੇ ਉਨ੍ਹਾਂ ਲਈ ਕੈਬਨਿਟ 'ਚ ਜਗ੍ਹਾ ਬਣੇਗੀ।

ਰਾਮ ਮਾਧਵ ਅਤੇ ਵਿਨੇ ਸਹਸਤ੍ਰਬੁੱਧੇ ਦੇ ਵੀ ਮੰਤਰੀ ਬਣਨ ਦੀ ਚਰਚਾ
ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਗਠਨ 'ਚ ਕੁਸ਼ਲ ਨੇਤਾ ਰਾਮ ਮਾਧਵ ਨੂੰ ਕੇਂਦਰੀ ਕੈਬਨਿਟ 'ਚ ਸ਼ਾਮਲ ਕੀਤੇ ਜਾਣ ਦੀ ਚਰਚਾ ਹੈ ਪਰ ਉਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। ਉਨ੍ਹਾਂ ਤੋਂ ਇਲਾਵਾ ਸੰਗਠਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਰਲ ਸਕੱਤਰ ਰਹੇ ਵਿਨੇ ਸਹਸਤ੍ਰਬੁੱਧੇ ਨੂੰ ਵੀ ਕੈਬਨਿਟ 'ਚ ਲਏ ਜਾਣ ਦੀਆਂ ਅਟਕਲਾਂ ਹਨ।
ਉਹ ਵੀ ਕਿਸੇ ਸਦਨ ਦੇ ਮੈਂਬਰ ਨਹੀਂ ਹਨ ਪਰ ਜਿਨ੍ਹਾਂ ਲੋਕਾਂ ਨੂੰ ਕੈਬਨਿਟ 'ਚ ਸ਼ਾਮਲ ਕੀਤਾ ਜਾਣਾ ਹੈ ਉਨ੍ਹਾਂ ਦੇ ਲਈ ਨਵੰਬਰ ਤੱਕ ਰਸਤਾ ਬਣ ਜਾਵੇਗਾ ਕਿਉਂਕਿ 25 ਨਵੰਬਰ ਨੂੰ ਉੱਤਰ ਪ੍ਰਦੇਸ਼ 'ਚ ਸੂਬਾ ਸਰਕਾਰ ਦੇ 11 ਮੈਂਬਰ ਰਿਟਾਇਰ ਹੋ ਰਹੇ ਹਨ ਅਤੇ ਇਨ੍ਹਾਂ 'ਚੋਂ 10 ਸੀਟਾਂ ਭਾਜਪਾ ਨੂੰ ਮਿਲ ਸਕਦੀਆਂ ਹਨ। ਲਿਹਾਜ਼ਾ ਉੱਤਰ ਪ੍ਰਦੇਸ਼ ਤੋਂ ਨਵੇਂ ਚਿਹਰੇ ਨੂੰ ਰਾਜ ਸਭਾ 'ਚ ਭੇਜ ਕੇ ਕੇਂਦਰੀ ਕੈਬਨਿਟ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸਿੱਧੂ ਦੀ ਨਾਰਾਜ਼ਗੀ 'ਤੇ ਬੋਲੇ ਹਰੀਸ਼ ਰਾਵਤ, ਪਹਿਲਾ ਬਿਆਨ ਆਇਆ ਸਾਹਮਣੇ


shivani attri

Content Editor

Related News