ਰਾਮ ਰਹੀਮ ਦੀ ਤਬੀਅਤ ਵਿਗੜੀ, ਸੁਨਾਰੀਆ ਜੇਲ ਪੁੱਜੀ ਪੀ.ਜੀ.ਆਈ. ਦੇ ਡਾਕਟਰਾਂ ਦੀ ਟੀਮ
Saturday, Sep 09, 2017 - 04:04 PM (IST)
ਰੋਹਤਕ — ਰੋਹਤਕ ਜੇਲ 'ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਤਬੀਅਤ ਖਰਾਬ ਹੋ ਗਈ ਹੈ। ਪੀ.ਜੀ.ਆਈ. ਤੋਂ ਡਾਕਟਰਾਂ ਦੀ 5 ਮੈਂਬਰਾਂ ਦੀ ਟੀਮ ਰੋਹਤਕ ਜੇਲ ਪੁੱਜੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਮ ਰਹੀਮ ਦੀ ਤਬੀਅਤ ਰਾਤ ਨੂੰ ਖਰਾਬ ਹੋਈ ਸੀ। ਰਾਮ ਰਹੀਮ ਦੇ ਇਲਾਜ ਸਮੇਂ ਪੈਰਾ ਮਿਲਟਰੀ ਫੋਰਸ ਨੂੰ ਚੌਕੰਣਾ ਕਰ ਦਿੱਤਾ ਗਿਆ ਹੈ। ਟੀਮ ਵਲੋਂ ਰਾਮ ਰਹੀਮ ਦੀ ਸਿਹਤ ਦਾ ਮਕੰਮਲ ਮੁਆਇਨਾ ਕੀਤਾ ਜਾਵੇਗਾ ਇਸ ਲਈ ਜੇਕਰ ਜ਼ਿਆਦਾ ਤਬੀਅਤ ਖਰਾਬ ਹੁੰਦੀ ਹੈ ਤਾਂ ਰਾਮ ਰਹੀਮ ਨੂੰ ਪੀ.ਜੀ.ਆਈ. ਲਿਆਉਂਦਾ ਜਾ ਸਕਦਾ ਹੈ।
