ਡੇਰੀ ਪ੍ਰੇਮੀਆਂ ਨੇ ਪੰਚਕੂਲਾ 'ਚ ਬਣਾਈ 'ਮਹਾ-ਰਸੋਈ', ਤਿਆਰ ਕੀਤਾ ਜਾ ਰਿਹੈ ਲੰਗਰ (ਵੀਡੀਓ)

Thursday, Aug 24, 2017 - 07:18 PM (IST)

ਚੰਡੀਗੜ੍ਹ/ਪੰਚਕੂਲਾ— ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 25 ਤਰੀਕ ਨੂੰ ਅਦਾਲਤ 'ਚ ਹੋਣ ਜਾ ਰਹੀ ਪੇਸ਼ੀ ਨੂੰ ਲੈ ਕੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਪੰਚਕੂਲਾ 'ਚ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚ ਚੁੱਕੇ ਹਨ। ਸੀ. ਬੀ. ਆਈ. ਕੋਰਟ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਨੂੰ ਲੈ ਕੇ ਸਮਰਥਕਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਕੀਤੀ ਜਾਵੇ, ਇਸ ਦੇ ਲਈ ਪੁਲਸ ਪ੍ਰਸ਼ਾਸਨ ਵੱਲੋਂ ਸਖਤੀ ਨਾਲ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਡੇਰਾ ਪ੍ਰੇਮੀਆਂ ਨੇ ਪੰਚਕੂਲਾ 'ਚ 'ਮਹਾ ਰਸੋਈ' ਦਾ ਪ੍ਰਬੰਧ ਵੀ ਕੀਤਾ ਹੈ। ਪੰਚਕੂਲਾ 'ਚ ਬਣੇ ਨਾਮ ਚਰਚਾ ਘਰ 'ਚ ਡੇਰਾ ਪ੍ਰੇਮੀਆਂ ਦੇ ਲਈ ਲੰਗਰ ਤਿਆਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਅਜੇ ਵੀ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪੰਚਕੂਲਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਡੇਰਾ ਪ੍ਰੇਮੀ ਖੁਦ ਹੀ 'ਮਹਾ ਰਸੋਈ' ਦਾ ਪ੍ਰਬੰਧ ਕਰਕੇ ਆਪਣੇ ਲੱਖਾਂ ਸਾਥੀਆਂ ਲਈ ਲੰਗਰ ਤਿਆਰ ਕਰ ਰਹੇ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਔਰਤਾਂ ਹੀ ਨਹੀਂ ਸਗੋਂ ਪੁਰਸ਼ ਵੀ ਲੰਗਰ ਲਈ ਸੇਵਾ ਕਰ ਰਹੇ ਹਨ।


Related News