ਸਾਰਾ ਸਾਲ ਪਿਤਾ ਕਹਾਉਣ ਵਾਲਾ ਰਾਮ ਰਹੀਮ, ਇਕ ਦਿਨ ਲਈ ਬਣਦਾ ਸੀ ''ਪਤੀ''

Wednesday, Sep 13, 2017 - 08:13 AM (IST)

ਸਾਰਾ ਸਾਲ ਪਿਤਾ ਕਹਾਉਣ ਵਾਲਾ ਰਾਮ ਰਹੀਮ, ਇਕ ਦਿਨ ਲਈ ਬਣਦਾ ਸੀ ''ਪਤੀ''

ਸਿਰਸਾ —  ਰਾਮ ਰਹੀਮ ਨੂੰ 6 ਕਰੋੜ ਭਗਤ ਪਿਤਾ ਜੀ ਕਹਿ ਕੇ ਪੁਕਾਰਦਾ ਸਨ, ਪਰ ਇਕ ਦਿਨ ਉਹ ਸਾਰੀਆਂ ਸਾਧਵੀਆਂ ਦਾ ਪਤੀ ਬਣ ਜਾਂਦਾ ਸੀ। ਉਹ ਦਿਨ ਸੀ ਕਰਵਾਚੌਥ ਦਾ।
ਇਹ ਵਰਤ ਉਹ ਆਪਣੀ ਲੰਬੀ ਉਮਰ ਲਈ ਰਖਵਾਉਂਦਾ ਸੀ।
ਰਾਮ ਰਹੀਮ ਨੇ ਆਪਣੀ ਸਾਧਵੀਆਂ ਦਾ ਇਸ ਕਦਰ ਬ੍ਰੇਨ ਵਾਸ਼ ਕੀਤਾ ਹੋਇਆ ਸੀ ਕਿ ਉਹ ਆਪਣੇ ਪਤੀ ਨੂੰ ਛੱਡ ਕੇ ਰਾਮ ਰਹੀਮ ਲਈ ਵਰਤ ਰੱਖਣ ਲੱਗ ਪਈਆਂ ਸਨ। ਇੰਨਾ ਹੀ ਨਹੀਂ ਚੰਨ ਦੇਖਣ ਤੋਂ ਬਾਅਦ ਵੀ ਜਦੋਂ ਤੱਕ ਰਾਮ ਰਹੀਮ ਦੇ ਦਰਸ਼ਨ ਨਹੀਂ ਕਰ ਲੈਂਦੀਆਂ ਸਨ ਉਸ ਸਮੇਂ ਤੱਕ ਵਰਤ ਨਹੀਂ ਖੋਲਦੀਆਂ ਸਨ। 
ਇਹ ਵਰਤ ਸਿਰਫ ਔਰਤਾਂ ਹੀ ਨਹੀਂ ਰੱਖਦੀਆਂ ਸਨ ਸਗੋਂ ਰਾਮ ਰਹੀਮ ਲਈ ਛੋਟੀਆਂ-ਛੋਟੀਆਂ ਬੱਚੀਆਂ ਵੀ ਵਰਤ ਰੱਖਦੀਆਂ ਸਨ। ਇਸ ਵਰਤ ਲਈ ਉਹ ਸਾਰਾ-ਸਾਰਾ ਦਿਨ ਭੁੱਖੇ-ਪਿਆਸੇ ਰਹਿ ਕੇ ਵਰਤ ਰਖਦੀਆਂ ਸਨ
ਇਹ ਸਾਰੇ ਭਗਤ ਰਾਮ ਰਹੀਮ ਲਈ ਸੱਚ-ਮੁੱਚ ਹੀ ਜਾਣ ਦੇਣ ਲਈ ਤਿਆਰ ਰਹਿੰਦੇ ਸਨ।
ਰਾਮ ਰਹੀਮ ਖੁਦ ਨੂੰ ਰੱਬ ਦੱਸਦਾ ਸੀ ਅਤੇ ਸਧਵੀਆਂ ਨੂੰ ਕਹਿੰਦਾ ਸੀ ਕਿ ਕਰਵਾਚੌਥ ਦਾ ਵਰਤ ਪਤੀ ਦੇ ਨਾਂ 'ਤੇ ਨਹੀਂ ਸਗੋਂ ਰੱਬ ਦੇ ਨਾਂ 'ਤੇ ਰੱਖਣਾ ਚਾਹੀਦਾ ਹੈ ਅਤੇ 'ਮੈਂ ਹੀ ਰੱਬ ਹਾਂ'
ਰਾਮ ਰਹੀਮ ਦੇ 6 ਕਰੋੜ ਸੰਮਰਥਕਾਂ ਦੀ ਆਸਥਾ ਭਸਮ ਹੋ ਗਈ ਲਗਦੀ ਹੈ। ਹੁਣ ਤਾਂ ਉਹ ਰੱਬ 'ਤੇ ਵੀ ਵਿਸ਼ਵਾਸ ਕਰਨ ਤੋਂ ਪਹਿਲਾਂ ਸੋਚਣਗੇ।


Related News