ਮੋਗਾ ਦੇ ਰਾਮ ਮੰਦਰ ’ਚ ਚੋਰਾਂ ਨੇ ਬੋਲਿਆ ਧਾਵਾ, ਤੋੜੀਆਂ ਗੋਲਕਾਂ, ਸੀ. ਸੀ. ਟੀ. ਵੀ. ਵੀਡੀਓ ਆਈ ਸਾਹਮਣੇ

Friday, Jan 19, 2024 - 04:48 PM (IST)

ਮੋਗਾ ਦੇ ਰਾਮ ਮੰਦਰ ’ਚ ਚੋਰਾਂ ਨੇ ਬੋਲਿਆ ਧਾਵਾ, ਤੋੜੀਆਂ ਗੋਲਕਾਂ, ਸੀ. ਸੀ. ਟੀ. ਵੀ. ਵੀਡੀਓ ਆਈ ਸਾਹਮਣੇ

ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਕੋਟਕਪੂਰਾ ਬਾਈਪਾਸ ’ਤੇ ਸਥਿਤ ਰਾਮ ਮੰਦਿਰ ’ਚ ਦੇਰ ਰਾਤ ਚੋਰਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼੍ਰੀ ਰਾਮ ਮੰਦਰ ਦੇ ਮੇਨ ਗੇਟ ਨੂੰ ਤੋੜ ਕੇ 2 ਚੋਰ ਅੰਦਰ ਦਾਖਲ ਹੋਏ ਅਤੇ ਮੰਦਰ ਵਿਚ ਲੱਗੇ ਦਾਨ ਪਾਤਰ ’ਚੋਂ ਨਕਦੀ ਚੋਰੀ ਕਰਕੇ ਲੈ ਗਏ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਰਾਮ ਮੰਦਰ ’ਚ ਬਣੇ ਰੈਣ ਬਸੇਰੇ ’ਚ ਰਹਿਣ ਵਾਲੀ ਔਰਤ ਨੇ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਦੇਖੇ। ਇਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਨੂੰ ਕਬਜ਼ੇ ’ਚ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਮੰਦਰ ਦੇ ਪੁਜਾਰੀ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਦੇਰ ਰਾਤ ਦੋ ਚੋਰ ਮੰਦਰ ਵਿਚ ਆਏ ਅਤੇ ਮੰਦਰ ਦੀਆਂ ਦੋ ਗੋਲਕਾਂ ਤੋੜ ਕੇ 50 ਤੋਂ 60 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਇਸ ਮੌਕੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਮੰਦਰ ਵਿਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਕਿ ਚੋਰ ਮੰਦਰ ਦੀ ਨਕਦੀ ਅਤੇ ਰਸੀਦ ਬੁੱਕ ਚੋਰੀ ਕਰਕੇ ਲੈ ਗਏ ਹਨ। ਜੋ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ। ਪੁਲਸ ਇਸ ਮਾਮਲੇ ’ਚ ਕਾਰਵਾਈ ਕਰ ਰਹੀ ਹੈ, ਜਲਦ ਹੀ ਚੋਰ ਫੜ ਲਏ ਜਾਣਗੇ।


author

Gurminder Singh

Content Editor

Related News