ਤਨਖਾਹ ਨਾ ਮਿਲਣ ਦੇ ਰੋਸ ਵਜੋਂ ਬਿਜਲੀ ਮੁਲਾਜ਼ਮਾਂ ਵੱਲੋਂ ਰੈਲੀ
Sunday, Feb 04, 2018 - 01:42 PM (IST)

ਕੋਟਕਪੂਰਾ (ਨਰਿੰਦਰ) - ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਬਿਜਲੀ ਮੁਲਾਜ਼ਮਾਂ ਵੱਲੋਂ ਡਵੀਜ਼ਨ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ 'ਚ ਰੋਸ ਰੈਲੀ ਕੱਢੀ ਗਈ।
ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਤਨਖਾਹਾਂ ਸਮੇਂ ਸਿਰ ਖਾਤਿਆਂ ਵਿਚ ਪਾਈਆਂ ਜਾਣ, ਡਿਸਮਿਸ ਕੀਤੇ ਆਗੂ ਬਹਾਲ ਕੀਤੇ ਜਾਣ, ਸਰਕਾਰੀ ਥਰਮਲ ਪਲਾਂਟ ਚਾਲੂ ਕੀਤੇ ਜਾਣ, ਕੱਢੇ ਮੁਲਾਜ਼ਮ ਪੱਕੇ ਕੀਤੇ ਜਾਣ, ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, 22 ਮਹੀਨਿਆਂ ਦਾ ਏਰੀਅਰ ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤਾ ਜਾਵੇ ਅਤੇ ਜਨਵਰੀ ਤੇ ਜੁਲਾਈ ਦੀ ਡੀ. ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ। ਇਸ ਸਮੇਂ ਜਸਪਾਲ ਸਿੰਘ ਕੈਸ਼ੀਅਰ, ਜੋਗਿੰਦਰ ਸਿੰਘ ਪ੍ਰਧਾਨ ਸਹਿਰੀ ਕੋਟਕਪੂਰਾ, ਸੁਖਵੰਤ ਸਿੰਘ ਸਕੱਤਰ, ਬਿੱਕਰ ਸਿੰਘ ਸਹਾਇਕ ਸਕੱਤਰ, ਚਮਕੌਰ ਸਿੰਘ ਪ੍ਰਧਾਨ ਸਬ-ਅਰਬਨ ਡਵੀਜ਼ਨ, ਕੁਲਬੀਰ ਸਿੰਘ ਜੁਆਇੰਟ ਸਕੱਤਰ ਕੋਟਕਪੂਰਾ, ਬਲਵਿੰਦਰ ਸਿੰਘ ਢਿੱਲੋਂ ਮੀਤ ਪ੍ਰਧਾਨ, ਸੁਖਦੇਵ ਸਿੰਘ ਹਾਜ਼ਰ ਸਨ।