107 ਸਾਲ ਦੀ ਭੈਣ ਦਾ ਭਰਾ ਲਈ ਉਮੜਿਆ ਪਿਆਰ, ਗੁੱਟ ''ਤੇ ਰੱਖੜੀ ਬੰਨ੍ਹ ਕੇ ਨਿਭਾਇਆ ਆਪਣਾ ਫਰਜ਼

Tuesday, Aug 08, 2017 - 07:17 PM (IST)

107 ਸਾਲ ਦੀ ਭੈਣ ਦਾ ਭਰਾ ਲਈ ਉਮੜਿਆ ਪਿਆਰ, ਗੁੱਟ ''ਤੇ ਰੱਖੜੀ ਬੰਨ੍ਹ ਕੇ ਨਿਭਾਇਆ ਆਪਣਾ ਫਰਜ਼

ਜਲੰਧਰ— ਭੈਣ-ਭਰਾ ਦਾ ਰਿਸ਼ਤਾ ਇਕ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਬੀਤੇ ਦਿਨ ਦੇਸ਼ ਭਰ 'ਚ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹ ਕੇ ਇਸ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਰੱਖੜੀ ਦੇ ਤਿਉਹਾਰ ਮੌਕੇ ਭੈਣ-ਭਰਾ ਨੂੰ ਹੋਰ ਮਜ਼ਬੂਤ ਬੰਧਨ 'ਚ ਬੰਨ੍ਹ ਦਿੰਦਾ ਹੈ। ਇਸ ਮੌਕੇ ਭੈਣਾਂ ਆਪਣੇ ਵੀਰਾਂ ਤੋਂ ਜਿੱਥੇ ਆਪਣੀ ਸੁਰੱਖਿਆ ਦਾ ਵਚਨ ਲੈਂਦੀਆਂ ਹਨ, ਉਥੇ ਹੀ ਉਹ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਵੀ ਕਰਦੀਆਂ ਹਨ। ਜੇਕਰ ਗੱਲ ਕੀਤੀ ਜਾਵੇ ਉਮਰਾਂ ਦੀ ਤਾਂ ਅਜੋਕੇ ਸਮੇਂ 'ਚ ਲੋਕਾਂ ਦੀਆਂ ਉਮਰਾਂ ਬਹੁਤ ਹੀ ਘੱਟ ਰਹਿ ਗਈਆਂ ਹਨ। ਅਜਿਹੇ 'ਚ ਜੇਕਰ ਇਕ ਵੱਡੇਰੀ ਉਮਰ ਦੇ ਭੈਣ-ਭਰਾ ਦੀ ਜੋੜੀ ਦੇਖਣ ਨੂੰ ਮਿਲੇ ਤਾਂ ਇਹ ਕਿਸੇ ਅਚੰਬੇ ਨਾਲੋਂ ਘੱਟ ਨਹੀਂ ਹੋਵੇਗੀ। ਅਜਿਹਾ ਹੀ ਕੁਝ ਅਲਾਵਲਪੁਰ ਦੇ ਪਿੰਡ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਜਲੰਧਰ ਨੇੜਲੇ ਅਲਾਵਲਪੁਰ ਦੇ ਪਿੰਡ ਰਸੂਲਪੁਰ ਬ੍ਰਾਹਮਣਾ 'ਚ ਰਹਿਣ ਵਾਲੀ 107 ਸਾਲ ਸਾਲਾ ਦੀ ਭੈਣ ਭਾਗੋ ਦੇਵੀ ਨੇ 87 ਸਾਲ ਦੇ ਭਰਾ ਭਾਗੂ ਰਾਮ ਨੂੰ ਰੱਖੜੀ ਬੰਨ੍ਹ ਕੇ ਆਪਣਾ ਫਰਜ਼ ਨਿਭਾਇਆ।


Related News