Raksha Bandhan : ਕਈ ਸਾਲਾਂ ਬਾਅਦ ਬਣਿਆ ਇਹ ਸ਼ੁੱਭ ਮਹੂਰਤ, ਜਾਣੋ ਰੱਖੜੀ ਬੰਨ੍ਹਣ ਦਾ ਸਹੀ ਸਮਾਂ

08/03/2020 9:39:13 AM

ਜਲੰਧਰ (ਬਿਊਰੋ) : ਭਾਰਤ 'ਚ ਅਨੇਕਾਂ ਤਿਉਹਾਰ ਅਜਿਹੇ ਹਨ, ਜਿਨ੍ਹਾਂ ਨੂੰ ਲੋਕ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ। ਅਜਿਹਾ ਹੀ ਇੱਕ ਤਿਉਹਾਰ ਹੈ ਰੱਖੜੀ ਦਾ, ਜੋ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ। ਸਾਲ 1991 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰੱਖੜੀ 'ਤੇ ਵਿਸ਼ੇਸ਼ ਸੰਯੋਗ ਬਣ ਰਿਹਾ ਹੈ। ਇਸ ਵਾਰ ਸਾਵਣ-ਪੂਰਨਿਮਾ ਦੇ ਨਾਲ ਮਹੀਨੇ ਦਾ ਸਾਵਣ ਨਛੱਤਰ ਵੀ ਪੈ ਰਿਹਾ ਹੈ। ਇਸ ਲਈ ਤਿਉਹਾਰ ਦੀ ਸ਼ੁੱਭਤਾ ਹੋਰ ਵੱਧ ਜਾਂਦੀ ਹੈ। ਸਾਵਣ ਨਛੱਤਰ ਦਾ ਸੰਯੋਗ ਪੂਰੇ ਦਿਨ ਰਹੇਗਾ। ਇਸ ਦੇ ਨਾਲ ਇਸ ਸਾਲ ਭਦਰਾ ਅਤੇ ਗ੍ਰਹਿਣ ਦਾ ਸਾਇਆ ਵੀ ਰੱਖੜੀ ਦੇ ਤਿਉਹਾਰ 'ਤੇ ਨਹੀਂ ਪੈ ਰਿਹਾ।

ਰੱਖੜੀ ਦੇ ਤਿਉਹਾਰ 'ਤੇ ਬਣ ਰਿਹਾ ਹੈ ਸ਼ੁੱਭ ਯੋਗ
ਇਸ ਸਾਲ ਰੱਖੜੀ ਦੇ ਤਿਉਹਾਰ 'ਤੇ ਸੰਪੂਰਨਤਾ ਅਤੇ ਲੰਬੀ ਉਮਰ ਦੇ ਯੋਗ ਦੇ ਨਾਲ ਹੀ ਸੂਰਜ ਸ਼ਨੀ ਦੇ ਯੋਗ, ਸੋਮਵਤੀ ਪੂਰਨਿਮਾ, ਮਕਰ ਦਾ ਚੰਦਰਮਾ ਸਾਵਣ ਨਛੱਤਰ, ਉਤਰਸ਼ਾਦਾ ਨਛੱਤਰ ਅਤੇ ਪ੍ਰੀਤੀ ਯੋਗ ਬਣ ਰਿਹਾ ਹੈ। ਇਸ ਤੋਂ ਪਹਿਲਾਂ ਇਹ ਸੰਯੋਗ ਸਾਲ 1991 'ਚ ਬਣਿਆ ਸੀ। ਇਸ ਸੰਯੋਗ ਨੂੰ ਕ੍ਰਿਸ਼ੀ ਖ਼ੇਤਰ ਦੇ ਲਈ ਵਿਸ਼ੇਸ਼ ਫਲਦਾਈ ਮੰਨਿਆ ਜਾ ਰਿਹਾ ਹੈ।
PunjabKesari
ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ
ਦਿਨ ਚੜ੍ਹਦੇ ਰੱਖੜੀ ਬੰਨ੍ਹਣ ਦਾ ਮਹੂਰਤ - ਸਵੇਰੇ 9.30 ਵਜੇ ਤੋਂ ਲੈ ਕੇ 11 ਵਜੇ ਤੱਕ।
ਦੁਪਹਿਰ 'ਚ ਰੱਖੜੀ ਬੰਨ੍ਹਣ ਦਾ ਮਹੂਰਤ - 12.18 ਤੋਂ ਲੈ ਕੇ 1.10 ਵਜੇ ਤੱਕ।
ਸ਼ਾਮ ਸਮੇਂ ਰੱਖੜੀ ਬੰਨ੍ਹਣ ਦਾ ਮਹੂਰਤ - ਦੁਪਹਿਰ 4.02 ਤੋਂ ਲੈ ਕੇ 7.20 ਵਜੇ ਤੱਕ।
PunjabKesari
ਅਟੁੱਟ ਰਿਸ਼ਤੇ ਦਾ ਇਤਿਹਾਸ
ਧਾਰਮਿਕ ਮਾਨਤਾ ਅਨੁਸਾਰ, ਸ਼ਿਸ਼ੁਪਾਲ ਰਾਜਾ ਦੇ ਖ਼ਾਤਮੇ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਖੱਬੇ ਹੱਥ 'ਚੋਂ ਖ਼ੂਨ ਨਿਕਲਣ ਲੱਗਾ ਤਾਂ ਦਰੋਪਦੀ ਨੇ ਉਸੇ ਸਮੇਂ ਆਪਣੀ ਸਾੜੀ ਦਾ ਪੱਲਾ ਪਾੜ੍ਹ ਕੇ ਉਨ੍ਹਾਂ ਦੇ ਹੱਥ ਦੀ ਉਂਗਲੀ ਨਾਲ ਬੰਨ੍ਹ ਦਿੱਤਾ। ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਭਗਵਾਨ ਕ੍ਰਿਸ਼ਣ ਦ੍ਰੋਪਦੀ ਨੂੰ ਆਪਣੀ ਭੈਣ ਮੰਨਣ ਲੱਗੇ ਅਤੇ ਸਾਲਾਂ ਤੋਂ ਬਾਅਦ ਜਦੋਂ ਪਾਂਡਵਾਂ ਨੇ ਦ੍ਰੋਪਦੀ ਨੂੰ ਜੂਏ 'ਚ ਹਰਾ ਦਿੱਤਾ ਅਤੇ ਭਰੀ ਸਭਾ 'ਚ ਜਦੋਂ ਦੁਸ਼ਮਨ ਦ੍ਰੋਪਦੀ ਦਾ ਚੀਰਹਰਣ ਕਰਨ ਲੱਗੇ ਤਾਂ ਭਗਵਾਨ ਕ੍ਰਿਸ਼ਣ ਨੇ ਭਰਾ ਦਾ ਫ਼ਰਜ਼ ਨਿਭਾਉਂਦੇ ਹੋਏ ਉਨ੍ਹਾਂ ਦੀ ਲਾਜ ਬਚਾਈ ਸੀ।
ਮਾਨਤਾ ਹੈ ਕਿ ਉਦੋਂ ਤੋਂ ਰੱਖੜੀ ਦਾ ਤਿਉਹਾਰ ਮਨਾਇਆ ਜਾਣ ਲੱਗਾ, ਜੋ ਅੱਜ ਵੀ ਜਾਰੀ ਹੈ। ਸਾਵਣ ਮਹੀਨੇ ਦੀ ਪੂਰਨਿਮਾ ਨੂੰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਤਿਹਾਸਿਕ ਮਾਨਤਾ ਅਨੁਸਾਰ, ਰਾਵਣ ਦੀ ਭੈਣ ਨੇ ਭਦਰਾ 'ਚ ਉਸ ਨੂੰ ਰੱਖਿਆ ਸੂਤਕ ਬੰਨ੍ਹਿਆ ਸੀ, ਜਿਸ ਨਾਲ ਰਾਵਣ ਦਾ ਸਰਵਨਾਸ਼ ਹੋ ਗਿਆ ਸੀ।

PunjabKesari
 


sunita

Content Editor

Related News