ਵਿਦਿਆਰਥਣਾਂ ਨੂੰ ਰੱਖੜੀ ਬੰਨ੍ਹ ਦੇਖ ਭਾਵੁਕ ਹੋਏ ਬੀ.ਐੱਸ.ਐੱਫ. ਦੇ ਜਵਾਨ

Wednesday, Aug 14, 2019 - 05:43 PM (IST)

ਵਿਦਿਆਰਥਣਾਂ ਨੂੰ ਰੱਖੜੀ ਬੰਨ੍ਹ ਦੇਖ ਭਾਵੁਕ ਹੋਏ ਬੀ.ਐੱਸ.ਐੱਫ. ਦੇ ਜਵਾਨ

ਫਿਰੋਜ਼ਪੁਰ (ਸੰਨੀ) - ਜਿੱਥੇ ਇਕ ਪਾਸੇ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੁੰਦਾ ਹੈ, ਉਥੇ ਹੀ ਭਾਰਤ-ਪਾਕਿ ਸਰਹੱਦਾਂ 'ਤੇ ਤਾਇਨਾਤ ਜਵਾਨ ਆਪਣੇ ਪਰਿਵਾਰ ਅਤੇ ਭੈਣਾਂ ਤੋਂ ਦੂਰ ਰਹਿ ਕੇ ਦੇਸ਼ ਦੀ ਰੱਖਿਆ ਕਰਦੇ ਹੁੰਦੇ ਹਨ। ਭਰਾਵਾਂ ਨੂੰ ਭੈਣਾਂ ਦੀ ਕਮੀ ਮਹਿਸੂਸ ਨਾ ਹੋਣ ਕਾਰਨ ਫਿਰੋਜ਼ਪੁਰ ਦੇ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਦੇ ਗੁੱਟਾਂ 'ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਰੱਖੜੀ ਬੰਨ੍ਹਣ ਤੋਂ ਬਾਅਦ ਜਵਾਨਾਂ ਨੂੰ ਮਠਿਆਈਆਂ ਖਵਾਉਂਦੇ ਹੋਏ ਉਨ੍ਹਾਂ ਨੇ ਉਨ੍ਹਾਂ ਦੀ ਲੰਮੀ ਉਮਰ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ, ਜਿਸ ਨੂੰ ਦੇਖ ਬੀ.ਐੱਸ.ਐੱਫ. ਦੇ ਜਵਾਨ ਭਾਵੁਕ ਹੋ ਗਏ।

PunjabKesari


author

rajwinder kaur

Content Editor

Related News