ਰੱਖੜੀ ਤੋਂ ਪਹਿਲਾਂ ਹੀ ਭੈਣ ਨੂੰ ਮਿਲ ਕੇ ਪਰਤ ਰਹੇ ਭਰਾ ਨਾਲ ਵਾਪਰਿਆ ਭਾਣਾ

Friday, Jul 31, 2020 - 06:30 PM (IST)

ਰੱਖੜੀ ਤੋਂ ਪਹਿਲਾਂ ਹੀ ਭੈਣ ਨੂੰ ਮਿਲ ਕੇ ਪਰਤ ਰਹੇ ਭਰਾ ਨਾਲ ਵਾਪਰਿਆ ਭਾਣਾ

ਬਠਿੰਡਾ (ਸੁਖਵਿੰਦਰ): ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਆਪਣੀ ਭੈਣ ਨੂੰ ਮਿਲਕੇ ਵਾਪਸ ਆ ਰਹੇ ਵਿਕਲਾਂਗ ਵਿਅਕਤੀ ਦੀ ਬੱਸ ਸਟੈਂਡ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਤਾ ਲੱਗਿਆ ਹੈ ਕਿ ਉਕਤ ਵਿਅਕਤੀ ਬੱਸ ਸਟੈਂਡ 'ਚ ਚੱਕਰ ਖਾ ਕੇ ਡਿੱਗ ਗਿਆ। ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਹਾਰਾ ਬੁਲਾਰਿਆਂ ਨੇ ਦੱਸਿਆ ਕਿ ਬੱਸ ਸਟੈਂਡ 'ਚ ਇਕ ਵਿਅਕਤੀ ਗੰਭੀਰ ਹਾਲਤ 'ਚ ਪਏ ਹੋਣ ਦੀ ਸੂਚਨਾ ਮਿਲੀ ਸੀ।

ਇਹ ਵੀ ਪੜ੍ਹੋ: ਸਿਰਫਿਰੇ ਆਸ਼ਕ ਦੀ ਕਰਤੂਤ, ਸੈਰ ਕਰਨ ਜਾ ਰਹੀ ਕੁੜੀ ਨਾਲ ਕੀਤੀ ਘਿਨੌਣੀ ਹਰਕਤ

ਮੌਕੇ 'ਤੇ ਪਹੁੰਚ ਕੇ ਸੰਸਥਾ ਦੇ ਮੈਂਬਰਾਂ ਨੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੇ ਮੋਬਾਇਲ ਫੋਨ 'ਚੋਂ ਮਿਲੇ ਨੰਬਰਾਂ 'ਤੇ ਸੰਪਰਕ ਕੀਤਾ ਗਿਆ ਤਾਂ ਮ੍ਰਿਤਕ ਦੀ ਸ਼ਨਾਖਤ ਬਿੰਦਰ ਸਿੰਘ 42 ਪੁੱਤਰ ਮੱਘਰ ਸਿੰਘ ਵਾਸੀ ਬੁਰਜ ਰਾਠੀ ਵਜੋਂ ਹੋਈ ਜੋ ਵਿਕਲਾਂਗ ਸੀ ਅਤੇ ਉਸਦੀ ਇਕ ਲੱਤ ਨਕਲੀ ਲੱਗੀ ਹੋਈ ਸੀ। ਪਤਾ ਲੱਗਿਆ ਹੈ ਕਿ ਮ੍ਰਿਤਕ ਰੱਖੜੀ ਤੋਂ ਪਹਿਲਾ ਹੀ ਪਿੰਡ ਗੋਬਿੰਦਪੁਰਾ 'ਚ ਆਪਣੀ ਭੈਣ ਨੂੰ ਮਿਲਕੇ ਆਇਆ ਸੀ ਅਤੇ ਵਾਪਸ ਪਿੰਡ ਜਾ ਰਿਹਾ ਸੀ। ਇਸ ਦੌਰਾਨ ਬੱਸ ਸਟੈਂਡ 'ਚ ਹੀ ਉਸਦੀ ਮੌਤ ਹੋ ਗਈ। ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਠਿੰਡਾ ਬੱਸ ਸਟੈਂਡ ਦੇ ਬਾਹਰ ਇਕ ਵਿਅਕਤੀ ਦਵਿੰਦਰ ਸਿੰਘ ਵਾਸੀ ਮਾਤਾ ਜੀਵੀ ਨਗਰ ਗਰਮੀ ਨਾਲ ਬੇਹੋਸ਼ ਹੋ ਗਿਆ, ਜਿਸ ਨੂੰ ਵਰਕਰਾਂ ਵਲੋਂ ਹਸਪਤਾਲ ਪਹੁੰਚਾਇਆ।


author

Shyna

Content Editor

Related News