ਕੋਰੋਨਾ ਆਫ਼ਤ : ਪਹਿਲੀ ਵਾਰ ਜੇਲ੍ਹਾਂ ''ਚ ਬੰਦ ਭਰਾਵਾਂ ਨੂੰ ''ਰੱਖੜੀ'' ਨਾ ਬੰਨ੍ਹ ਸਕੀਆਂ ਭੈਣਾਂ

Monday, Aug 03, 2020 - 12:51 PM (IST)

ਨਾਭਾ (ਖੁਰਾਣਾ) : ਕੋਰੋਨਾ ਵਾਇਰਸ ਦੀ ਮਹਾਮਾਰੀ ਇਸ ਵਾਰ ਤਿਉਹਾਰਾਂ 'ਤੇ ਵੀ ਸਾਫ਼ ਦੇਖਣ ਨੂੰ ਮਿਲ ਰਹੀ ਹੈ ਅਤੇ ਭੈਣ-ਭਰਾ ਦਾ ਪਵਿੱਤਰ ਰੱਖੜੀ ਦਾ ਤਿਉਹਾਰ ਇਸ ਵਾਰ ਕੋਰੋਨਾ ਦੀ ਭੇਂਟ ਚੜ੍ਹ ਗਿਆ ਹੈ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ 'ਚ ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਜੇਲ੍ਹ ਅੰਦਰ ਨਜ਼ਰਬੰਦ ਬੰਦੀ ਭਰਾਵਾਂ ਲਈ ਭੈਣਾਂ ਰੱਖੜੀਆਂ ਜੇਲ੍ਹ ਪ੍ਰਸ਼ਾਸਨ ਨੂੰ ਸੌਂਪ ਕੇ ਬਾਹਰੋਂ ਹੀ ਚਲੀਆਂ ਗਈਆਂ ਅਤੇ ਉੁਨ੍ਹਾਂ ਨੂੰ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਰਹੱਦ ਪਾਰੋਂ ਚੱਲਦੇ ਰੈਕਟ ਦਾ ਪਰਦਾਫ਼ਾਸ਼, BSF ਦਾ ਜਵਾਨ ਵੀ ਗ੍ਰਿਫ਼ਤਾਰ

PunjabKesari

ਜੇਕਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਭੈਣਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਜੇਲ੍ਹ ਦੇ ਬਾਹਰੋਂ ਹੀ ਰੱਖੜੀ ਦੇ ਕੇ ਵਾਪਸ ਆਪਣੇ ਘਰ ਚਲੀਆਂ ਗਈਆਂ। ਇਸ ਬਾਬਤ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਭੈਣਾਂ ਵੱਲੋਂ ਬੰਦੀ ਭਰਾਵਾਂ ਦੇ ਲਈ ਦਿੱਤੀਆਂ ਗਈਆਂ ਰੱਖੜੀਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਸੈਨੀਟਾਈਜ਼ ਕਰਕੇ ਜੇਲ੍ਹ ਦੇ ਅੰਦਰ ਪਹੁੰਚਾਈਆਂ ਜਾ ਰਹੀਆਂ ਹਨ ਕਿਉਂਕਿ ਇਸ ਵਾਰ ਜੇਲ ਅੰਦਰ ਕਿਸੇ ਵੀ ਤਰ੍ਹਾਂ ਦੀ ਮਠਿਆਈ ਅਤੇ ਹੋਰ ਵਸਤੂ ਲੈ ਕੇ ਨਹੀਂ ਜਾਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਵੱਲੋਂ 6 ਨੂੰ ਹੰਗਾਮੀ ਬੈਠਕ, ਬਾਦਲਾਂ ਨੂੰ ਲੱਗ ਸਕਦੈ ਵੱਡਾ ਝਟਕਾ!

ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਜੇਲ੍ਹਾਂ ਦੇ ਬਾਹਰੀ ਗੇਟਾਂ 'ਤੇ ਸਵੇਰੇ 8.30 ਤੋਂ ਸ਼ਾਮ 5.00 ਵਜੇ ਤੱਕ ਰੱਖੜੀਆਂ ਪ੍ਰਾਪਤ ਕੀਤੀਆਂ ਜਾਣਗੀਆਂ, ਜੇਲ੍ਹ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਤੋਂ ਇਲਾਵਾ ਚਾਹ ਅਤੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ, ਤਾਂ ਜੋ ਕੈਦੀਆਂ ਦੇ ਦੂਰੋਂ ਆਉਣ ਵਾਲੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਮੁਸ਼ਕਲ ਨਾ ਆਵੇ। ਇਸ ਮੌਕੇ 'ਤੇ ਜੇਲ੍ਹ 'ਚ ਨਜ਼ਰਬੰਦ ਬੰਦੀ ਭਰਾ ਦੀ ਭੈਣ ਨੇ ਕਿਹਾ ਕਿ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਉਹ ਬਹੁਤ ਹੀ ਵਧੀਆ ਹਨ।

ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੇਜਰੀਵਾਲ 'ਤੇ ਭੜਕੇ ਕੈਪਟਨ, ''ਕੀ ਤੁਹਾਨੂੰ ਕੋਈ ਸ਼ਰਮ-ਹਯਾ ਹੈ?''
ਇਸ ਮੌਕੇ 'ਤੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਡਿਪਟੀ ਸੁਪਰੀਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੱਜ ਅਸੀਂ ਰੱਖੜੀ ਦਾ ਤਿਉਹਾਰ ਮਨਾ ਰਹੇ ਹਾਂ ਅਤੇ ਜੇਲ੍ਹ ਦੇ ਬਾਹਰ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਅਤੇ ਭੈਣਾਂ ਤੋਂ ਰੱਖੜੀ ਲੈ ਕੇ ਸੈਨੀਟਾਈਜ਼ ਕਰਕੇ ਜੇਲ੍ਹ 'ਚ ਬੰਦ ਉਨ੍ਹਾਂ ਦੇ ਭਰਾਵਾਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਕਿਸੇ ਵੀ ਤਰ੍ਹਾਂ ਦੀ ਮਠਿਆਈ ਜਾਂ ਹੋਰ ਵਸਤੂ ਲਿਜਾਣ ਨਹੀਂ ਦਿੱਤੀ ਜਾ ਰਹੀ ਅਤੇ ਸਿਰਫ ਮਿਸ਼ਰੀ ਨਾਲ ਹੀ ਬੰਦੀ ਭਰਾਵਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ।

 


Babita

Content Editor

Related News