ਸਿੱਧੂ ਤੋਂ ਬਾਅਦ ਇਸ ਵਿਧਾਇਕ ਨੇ ਖੋਲ੍ਹਿਆ ਕਾਂਗਰਸ ਖਿਲਾਫ ਮੋਰਚਾ (ਵੀਡੀਓ)

07/26/2019 3:39:09 PM

ਲੁਧਿਆਣਾ (ਨਰਿੰਦਰ) : ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਰਾਕੇਸ਼ ਪਾਂਡੇ ਨੇ ਹੈਬੋਵਾਲ ਇਲਾਕੇ 'ਚ ਕੂੜੇ ਦਾ ਡੰਪ ਨਾ ਚੁੱਕੇ ਜਾਣ ਖਿਲਾਫ ਧਰਨਾ ਲਾ ਦਿੱਤਾ ਹੈ। ਰਾਕੇਸ਼ ਪਾਂਡੇ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਨਗਰ ਨਿਗਮ ਦੀਆਂ ਬੈਠਕਾਂ 'ਚ ਇਹ ਡੰਪ ਚੁਕਵਾਉਣ ਅਤੇ ਲੋਕਾਂ ਦੀ ਸਮੱਸਿਆ ਹੱਲ ਕਰਾਉਣ ਲਈ ਮੁੱਦੇ ਚੁੱਕ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ ਹੈ।

ਇਸ ਮੌਕੇ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸਿੱਧੂ ਵੀ ਪੁੱਜੇ ਅਤੇ ਵਿਧਾਇਕ ਅਤੇ ਲੋਕਾਂ ਨੂੰ ਮਨਾਉਂਦੇ ਹੋਏ ਨਜ਼ਰ ਆਏ। ਜ਼ਿਕਰਯੋਗ ਹੈ ਕਿ ਮੇਅਰ ਵੀ ਕਾਂਗਰਸ ਦੇ ਹਨ ਅਤੇ ਵਿਧਾਇਕ ਵੀ ਕਾਂਗਰਸ ਦੇ ਹੀ ਹਨ। ਫਿਲਹਾਲ ਮੇਅਰ ਨੇ ਵਿਧਾਇਕ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਜਤਾਇਆ ਹੈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਰਾਕੇਸ਼ ਪਾਂਡੇ ਨੇ ਆਪਣੇ ਹੀ ਵਿਧਾਇਕਾਂ ਜਾਂ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਵੇ, ਸਗੋਂ ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਮਿਲਣ 'ਤੇ ਵੀ ਰਾਕੇਸ਼ ਪਾਂਡੇ ਖਿਲਾਫਤ ਕਰ ਚੁੱਕੇ ਹਨ ਅਤੇ ਖੁਦ ਵੀ ਲੋਕ ਸਭਾ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ।


Babita

Content Editor

Related News