ਰਾਜ ਸਭਾ ਮੈਂਬਰ ਡਾ. ਬਾਂਸਲ ਨੇ ਪੰਜਾਬ, ਹਰਿਆਣਾ, ਹਿਮਾਚਲ ਮੁੱਦਿਆਂ ’ਤੇ ਕੀਤੀ ਬੇਬਾਕੀ ਨਾਲ ਗੱਲਬਾਤ

Monday, Oct 09, 2023 - 05:45 PM (IST)

ਰਾਜ ਸਭਾ ਮੈਂਬਰ ਡਾ. ਬਾਂਸਲ ਨੇ ਪੰਜਾਬ, ਹਰਿਆਣਾ, ਹਿਮਾਚਲ ਮੁੱਦਿਆਂ ’ਤੇ ਕੀਤੀ ਬੇਬਾਕੀ ਨਾਲ ਗੱਲਬਾਤ

ਜਲੰਧਰ (ਅਨਿਲ ਪਾਹਵਾ) : ਉੱਤਰਾਖੰਡ ਤੋਂ ਰਾਜ ਸਭਾ ਮੈਂਬਰ ਅਤੇ ਲੋਕ ਸਭਾ ਚੋਣਾਂ ਲਈ ਉੱਤਰ ਭਾਰਤ ਦੇ ਸੂਬਿਆਂ ਲਈ ਇੰਚਾਰਜ ਬਣਾਏ ਗਏ ਡਾ. ਨਰੇਸ਼ ਬਾਂਸਲ ਨੇ ਦਾਅਵਾ ਕੀਤਾ ਹੈ ਕਿ 2024 ’ਚ ਭਾਜਪਾ ਮੁੜ ਸੱਤਾ ’ਚ ਆਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ’ਚ ਮੁੜ ਤੋਂ ਸਰਕਾਰ ਬਣੇਗੀ। ਡਾ. ਬਾਂਸਲ ਨੇ ਦੇਸ਼ ਦੇ ਨਾਲ-ਨਾਲ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਮੁੱਦਿਆਂ ’ਤੇ ਵੀ ਚਰਚਾ ਕੀਤੀ। ਉਨ੍ਹਾਂ ਹਿਮਾਚਲ ਦੀ ਕਾਂਗਰਸ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਲੰਮੇ ਹੱਥੀਂ ਲਿਆ ਅਤੇ ਇਨ੍ਹਾਂ ਸਰਕਾਰਾਂ ਦੀਆਂ ਨੀਤੀਆਂ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼ :-

9 ਸਾਲਾਂ ’ਚ ਉਹ ਕਰ ਦਿਖਾਇਆ, ਜੋ ਪਿਛਲੇ 70 ਸਾਲਾਂ ’ਚ ਨਹੀਂ ਹੋਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 9 ਸਾਲ ’ਚ ਉਹ ਸਭ ਕਰ ਦਿਖਾਇਆ ਜੋ 70 ਸਾਲਾਂ ’ਚ ਕੇਂਦਰ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ। ਇਨ੍ਹਾਂ 9 ਸਾਲਾਂ ਦੇ ਸਮੇਂ ’ਚ ਦੇਸ਼ ’ਚ ਵਿਕਾਸ ਦੀ ਹਵਾ ਵਗ ਰਹੀ ਹੈ। ਰੇਲਵੇ ਹੋਵੇ, ਸੜਕ ਹਾਈਵੇ ਹੋਵੇ, ਸਿੱਖਿਆ ਦਾ ਖੇਤਰ ਹੋਵੇ, ਸਿਹਤ ਨਾਲ ਸਬੰਧਿਤ ਕੰਮ ਹੋਣ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਮਾਮਲੇ ’ਚ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ ਹੈ। ਨਵੀਆਂ ਯੂਨੀਵਰਸਿਟੀਆਂ ਬਣ ਰਹੀਆਂ ਹਨ, ਵੰਦੇ ਭਾਰਤ ਵਰਗੀਆਂ ਹਾਈ ਕਲਾਸ ਟ੍ਰੇਨਾਂ ਸ਼ੁਰੂ ਹੋ ਰਹੀਆਂ ਹਨ। ਏਮਜ਼ ਹਸਪਤਾਲ ਖੁੱਲ੍ਹ ਰਹੇ ਹਨ ਅਤੇ ਹਸਪਤਾਲਾਂ ’ਚ ਲੋਕਾਂ ਲਈ ਨਵੇਂ ਡਾਕਟਰ ਆਉਣ, ਇਸ ਦੇ ਲਈ ਐੱਮ. ਬੀ. ਬੀ. ਐੱਸ. ਦੀਆਂ ਸੀਟਾਂ ਵਧਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਬਹੁਤ ਕੰਮ ਹਨ, ਜੋ ਇਨ੍ਹਾਂ 9 ਸਾਲਾਂ ’ਚ ਹੋਏ ਹਨ ਅਤੇ ਉਨ੍ਹਾਂ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ

ਭਾਜਪਾ ਇਕ ਅਜਿਹੀ ਪਾਰਟੀ ਹੈ, ਜੋ 24x7 ਜਨਤਾ ਲਈ ਉਪਲੱਬਧ ਹੈ
ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਲ-ਨਾਲ ਸੇਵਾ ਦਾ ਜਜ਼ਬਾ ਵੀ ਇਸੇ ਪਾਰਟੀ ’ਚ ਹੈ। ਜਨਤਾ ਲਈ ਇਸ ਪਾਰਟੀ ਨੇ ਪਿਛਲੇ 9 ਸਾਲਾਂ ’ਚ ਅਜਿਹੇ ਕੰਮ ਕੀਤੇ ਹਨ, ਜੋ ਦੂਜੀਆਂ ਸਰਕਾਰਾਂ ਨੇ ਕਦੇ ਸੋਚੇ ਵੀ ਨਹੀਂ। ਅੰਤਰਰਾਸ਼ਟਰੀ ਪੱਧਰ ’ਤੇ ਮਹਿੰਗਾਈ ਜਿਸ ਸਪੀਡ ਨਾਲ ਵਧ ਰਹੀ ਹੈ, ਉਸ ਨੂੰ ਭਾਰਤ ’ਚ ਭਾਜਪਾ ਦੀ ਸਰਕਾਰ ਨੇ ਕਾਫੀ ਕੰਟਰੋਲ ’ਚ ਰੱਖਿਆ ਹੋਇਆ ਹੈ। ਜੀ. ਡੀ. ਪੀ. ਜੋ ਪਿਛਲੀਆਂ ਸਰਕਾਰਾਂ ਦੀ ਕਮਜ਼ੋਰੀ ਰਹੀ ਹੈ, ਉਸ ਮਾਮਲੇ ’ਚ ਵੀ ਭਾਜਪਾ ਕਾਫੀ ਅੱਗੇ ਹੈ ਅਤੇ ਲੋਕਾਂ ਨੂੰ ਇਸ ਜੀ. ਡੀ. ਪੀ. ਦੇ ਵਧਣ ਦਾ ਲਾਭ ਮਿਲ ਰਿਹਾ ਹੈ। ਜਿੱਥੋਂ ਤੱਕ ਮਹਿੰਗਾਈ ਦੀ ਗੱਲ ਹੈ ਤਾਂ ਹੋਰ ਦੇਸ਼ਾਂ ਤੋਂ ਕਿਤੇ ਵੱਧ ਕੰਟਰੋਲ ਭਾਰਤ ’ਚ ਸਰਕਾਰ ਨੇ ਕਰ ਰੱਖਿਆ ਹੈ। ਅਰਥਵਿਵਸਥਾ ’ਚ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਮਾਮਲੇ ’ਚ 2014 ’ਚ ਭਾਰਤ 11ਵੇਂ ਸਥਾਨ ’ਤੇ ਸੀ, ਹੁਣ 5ਵੇਂ ਸਥਾਨ ’ਤੇ ਆ ਗਿਆ ਹੈ ਅਤੇ 2027 ਤੱਕ ਤੀਜੇ ਸਥਾਨ ’ਤੇ ਪਹੁੰਚ ਜਾਵੇਗਾ।

ਅੱਤਵਾਦ ਨੂੰ ਲੈ ਕੇ ਕੈਨੇਡਾ ਦਾ ਸਟੈਂਡ ਪਵੇਗਾ ਉਸ ’ਤੇ ਭਾਰੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਦੇਸ਼ ਦਾ ਸਨਮਾਨ ਵਧਾਇਆ ਹੈ। ਜਿੱਥੋਂ ਤੱਕ ਕੈਨੇਡਾ ਦਾ ਮਾਮਲਾ ਹੈ, ਉਸ ਮਾਮਲੇ ’ਚ ਕੇਂਦਰ ਸਰਕਾਰ ਨੇ ਜੋ ਸਟੈਂਡ ਲਿਆ ਹੈ, ਉਹ ਸ਼ਲਾਘਾਯੋਗ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਨਿੱਜੀ ਹਿੱਤਾਂ ਲਈ ਖਾਲਿਸਤਾਨ ਸਮਰਥਕਾਂ ਨੂੰ ਪ੍ਰਮੋਟ ਕਰ ਰਹੇ ਹਨ। ਇਹ ਅਜਿਹਾ ਮਾਮਲਾ ਹੈ, ਜਿਸ ’ਚ ਸਾਰੇ ਦੇਸ਼ਾਂ ਨੂੰ ਅੱਤਵਾਦ ਵਿਰੋਧੀ ਸਟੈਂਡ ਲੈਣਾ ਚਾਹੀਦਾ ਹੈ। ਕੈਨੇਡਾ ਨੇ ਜੋ ਸਟੈਂਡ ਲਿਆ ਹੈ, ਉਹ ਆਉਣ ਵਾਲੇ ਸਮੇਂ ’ਚ ਉਸ ਨੂੰ ਭਾਰੀ ਪਵੇਗਾ।

ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ

ਮੋਦੀ ਦੀ ਅਗਵਾਈ ’ਚ ਬਦਲਿਆ ਦੇਸ਼ ਦਾ ਮਾਹੌਲ
ਜਿੱਥੋਂ ਤੱਕ ਭਾਰਤ ਦੀ ਅੰਦਰੂਨੀ ਸੁਰੱਖਿਆ ਦਾ ਮਾਮਲਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦਾ ਮਾਹੌਲ ਕਾਫੀ ਬਦਲਿਆ ਹੈ। ਭਾਰਤ ਨੇ ਜੀ-20 ਦੇਸ਼ਾਂ ਦੇ ਸੰਮੇਲਨ ਦੀ ਮੇਜ਼ਬਾਨੀ ਕੀਤੀ ਹੈ। ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਦੂਸਰੇ ਸ਼ਹਿਰਾਂ ’ਚ ਘੁਮਾਇਆ ਗਿਆ। ਭਾਰਤ ਦੇ ਸੱਭਿਆਚਾਰ ਬਾਰੇ ਰੂ-ਬਰੂ ਕਰਵਾਇਆ ਗਿਆ। ਇਹ ਨਵੇਂ ਭਾਰਤ ਦੀ ਸ਼ੁਰੂਆਤ ਹੈ। ਭਾਰਤ ਦਾ ਰੁਤਬਾ ਦੁਨੀਆ ਭਰ ’ਚ ਬਿਹਤਰ ਹੋਇਆ ਹੈ। ਦੇਸ਼ ’ਚ ਨਵੇਂ ਨਿਵੇਸ਼ਕ ਆ ਰਹੇ ਹਨ, ਜਿਸ ਨਾਲ ਦੇਸ਼ ਦੀ ਆਰਥਿਕਤਾ ’ਤੇ ਸਾਕਾਰਾਤਮਕ ਅਸਰ ਪੈ ਰਿਹਾ ਹੈ।

ਕੋਰੋਨਾ ਕਾਲ ’ਚ ਹੈਲਪਿੰਗ ਹੈਂਡ ਬਣ ਕੇ ਉਭਰਿਆ ਭਾਰਤ
ਅਰਥਵਿਵਸਥਾ ਅਤੇ ਜੀ. ਡੀ. ਪੀ. ਦੇ ਮਾਮਲੇ ’ਚ ਤਾਂ ਭਾਰਤ ਤਰੱਕੀ ਕਰ ਰਿਹਾ ਹੈ, ਇਸਦੇ ਨਾਲ ਹੀ ਭਾਰਤ ਦੀ ਦੂਸਰੇ ਲੋਕਾਂ ਪ੍ਰਤੀ ਸੇਵਾ ਭਾਵਨਾ ਦੀ ਵੀ ਦੁਨੀਆਭਰ ’ਚ ਤਾਰੀਫ ਹੋ ਰਹੀ ਹੈ। ਕੋਰੋਨਾ ਕਾਲ ’ਚ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਜਿੱਥੇ ਦੇਸ਼ ਦੇ ਲੋਕਾਂ ਨੂੰ ਮੁਫਤ ’ਚ 2-2 ਵੈਕਸੀਨ ਡੋਜ਼ ਮੁਹੱਈਆ ਕਰਵਾਈਆਂ, ਉਥੇ ਹੀ ਦੂਜੇ ਦੇਸ਼ਾਂ ਨੂੰ ਵੀ ਵੈਕਸੀਨ ਮੁਹੱਈਆ ਕਰਵਾਉਣ ’ਚ ਮਦਦ ਕੀਤੀ। ਇਸ ਤੋਂ ਵੱਡੀ ਗੱਲ ਇਹ ਕਿ ਭਾਰਤ ਦੇ ਵਿਗਿਆਨੀਆਂ ਨੇ 9 ਮਹੀਨਿਆਂ ਦੇ ਸਮੇਂ ’ਚ ਵੈਕਸੀਨ ਤਿਆਰ ਕਰਕੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਕਿ ਦੇਸ਼ ਕਿਸੇ ਵੀ ਐਮਰਜੈਂਸੀ ਦੀ ਸਥਿਤੀ ’ਚ ਦੇਸ਼ ਆਪਣੇ ਨਾਗਰਿਕਾਂ ਅਤੇ ਦੁਨੀਆ ਲਈ ਹਮੇਸ਼ਾ ਤਿਆਰ ਹੈ। ਭਾਰਤ ਦੀ ਵਾਸੂਦੇਵ ਕੁਟੁੰਬਕਮ ਦੀ ਨੀਤੀ ਨੇ ਇਸ ਨੂੰ ਵਿਦੇਸ਼ਾਂ ’ਚ ਮਜ਼ਬੂਤ ​​ਬਣਾਇਆ ਹੈ।

ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ ਚੋਂ 6 ਮੋਬਾਇਲ ਅਤੇ ਹੋਰ ਸਾਮਾਨ ਬਰਾਮਦ, 4 ਖ਼ਿਲਾਫ਼ ਮਾਮਲਾ ਦਰਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News