ਰਾਜਵੀਰ ਜਵੰਦਾ ਦੀ ਸਿਹਤ ਬਾਰੇ ਰਾਹਤ ਭਰੀ ਖ਼ਬਰ! ਪੰਜਾਬੀ ਗਾਇਕ ਨੇ ਸਾਂਝੀ ਕੀਤੀ ਨਵੀਂ ਅਪਡੇਟ
Sunday, Sep 28, 2025 - 10:07 AM (IST)

ਚੰਡੀਗੜ੍ਹ (ਵੈੱਬ ਡੈਸਕ): ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਬੀਤੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਵਿਚਾਲੇ ਰਾਜਵੀਰ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ - ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ! ਪੰਜਾਬੀ ਗਾਇਕ ਨੇ ਦਿੱਤੀ ਅਪਡੇਟ
ਪੰਜਾਬੀ ਗਾਇਕ ਤਰਸੇਮ ਜੱਸੜ ਨੇ ਦੱਸਿਆ ਕਿ ਸਾਰਿਆਂ ਦੀਆਂ ਅਸੀਸਾਂ ਨਾਲ ਰਾਜਵੀਰ ਕੱਲ੍ਹ ਨਾਲੋਂ ਥੋੜ੍ਹਾ ਰਿਕਵਰ ਹੋਇਆ ਹੈ। ਜੱਸੜ ਨੇ ਇਸ ਵੇਲੇ ਝੂਠੀਆਂ ਖ਼ਬਰਾਂ ਨਾ ਫ਼ੈਲਾਉਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ, ਇਸ ਲਈ ਸਾਰੇ ਰਾਜਵੀਰ ਦੀ ਤੰਦਰੁਸਤੀ ਲਈ ਅਰਦਾਸ ਕਰੋ।
ਤਰਸੇਮ ਜੱਸੜ ਨੇ ਇੰਸਟਾਗ੍ਰਾਮ 'ਤੇ ਪੋਸਟ ਪਾਈ, "ਸਾਡਾ ਭਰਾ ਰਾਜਵੀਰ ਜਵੰਦਾ ਹਸਪਤਾਲ ਵਿਚ ਹੈ, ਕੱਲ੍ਹ ਨਾਲੋਂ ਥੋੜ੍ਹਾ ਰਿਕਵਰ ਹੋਇਆ, ਸਾਰਿਆਂ ਦੀਆਂ ਅਸੀਸਾਂ ਨਾਲ। ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ ਕਿਰਪਾ ਕਰ ਕੇ ਕੋਈ ਵੀ ਫ਼ੇਕ ਨਿਊਜ਼ ਜਾਂ ਗੱਲ ਨਾ ਕੀਤੀ ਜਾਵੇ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਣਗੇ 10-10 ਹਜ਼ਾਰ ਰੁਪਏ, ਹੋ ਗਏ ਵੱਡੇ ਐਲਾਨ
ਉਨ੍ਹਾਂ ਅੱਗੇ ਲਿਖਿਆ, "ਇਕ ਮੇਰੇ ਵੱਲੋਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ, ਅਰਦਾਸ ਦੀ ਤਾਕਤ ਤੋਂ ਉੱਪਰ ਕੁਝ ਨਹੀਂ ਹੁੰਦਾ, ਸੋ ਸਾਰੇ ਰਲ਼ ਕੇ ਜੋ ਵੀ ਪਾਠ ਕਰ ਸਕਦੇ ਹੋ ਤੇ ਅਰਦਾਸ ਕਰ ਸਕਦੇ ਹੋ, ਉਹ ਜ਼ਰੂਰ ਕਰੋ ਕਿ ਸਾਡਾ ਵੀਰ ਜਲਦੀ ਰਿਕਵਰ ਹੋ ਕੇ ਘਰ ਆਵੇ। ਵਾਹਿਗੁਰੂ ਕਿਰਪਾ ਕਰਨ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8