ਰਾਜਪੁਰਾ ਪੁਲਸ ਵੱਲੋਂ ਇਕ ਲੱਖ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਰ ਸਵਾਰ ਕਾਬੂ

Saturday, Apr 24, 2021 - 02:54 PM (IST)

ਰਾਜਪੁਰਾ ਪੁਲਸ ਵੱਲੋਂ ਇਕ ਲੱਖ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਰ ਸਵਾਰ ਕਾਬੂ

ਰਾਜਪੁਰਾ (ਮਸਤਾਨਾ) : ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ. ਪਟਿਆਲਾ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਕਸਤੂਰਬਾ ਪੁਲਸ ਚੌਂਕੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੰਚਾਰਜ ਸਬ ਇੰਸਪੈਕਟਰ ਗੁਰਨਾਮ ਸਿੰਘ ਅਤੇ ਥਾਣੇਦਾਰ ਜਸਵਿੰਦਰਪਾਲ ਸਿੰਘ ਵੱਲੋਂ ਚੈਕਿੰਗ ਲਈ ਇਕ ਇਨੋਵਾ ਗੱਡੀ ਨੂੰ ਰੋਕਿਆਂ ਗਿਆ।

ਜਦੋਂ ਪੁਲਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਪਾਬੰਦੀਸ਼ੁਦਾ ਇਕ ਲੱਖ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਗੱਡੀ ਵਿਚ ਸਵਾਰ ਗਗਨਦੀਪ ਵਾਸੀ ਪਿੰਡ ਸੇਫੜਾ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਉਹ ਇਹ ਨਸ਼ੇ ਦੀ ਖੇਪ ਕਿੱਥੋਂ ਲੈ ਕੇ ਆਇਆ ਸੀ ਤੇ ਉਸ ਨੇ ਇਹ ਕਿਥੇ-ਕਿਥੇ ਸਪਲਾਈ ਕਰਨੀ ਸੀ, ਇਸ ਦਾ ਪਤਾ ਲਾਇਆ ਜਾ ਰਿਹਾ ਹੈ।


author

Babita

Content Editor

Related News