ਰਾਜਪੁਰਾ ਦੇ ਨੌਜਵਾਨ ਦਾ ਲੱਗਾ ਜੈਕਪਾਟ, 100 ਰੁਪਏ ਦੀ ਟਿਕਟ ''ਤੇ ਜਿੱਤੇ ਕਰੋੜਾਂ ਰੁਪਏ

Monday, Apr 12, 2021 - 08:51 PM (IST)

ਚੰਡੀਗੜ੍ਹ (ਬਿਊਰੋ)- ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਇਹ ਕਹਾਵਤ ਉਦੋਂ ਸੱਚ ਸਾਬਿਤ ਹੋਈ ਜਦੋਂ ਪੰਜਾਬ ਦੇ ਰਾਜਪੁਰਾ ਦੇ ਰਹਿਣ ਵਾਲੇ ਇਕ ਆਮ ਵਿਅਕਤੀ ਨਾਲ ਵੀ ਹੋਇਆ ਹੈ, ਜਿਸ ਨੇ ਆਪਣੀ ਕਿਸਮਤ ਅਜ਼ਮਾਉਂਦਿਆਂ ਲਾਟਰੀ ਪਾਈ ਅਤੇ ਉਸ ਦਾ ਲਾਟਰੀ ਵਿਚ ਜੈਕਪਾਟ ਲੱਗ ਗਿਆ। ਜੈਕਪਾਟ ਵੀ ਕੋਈ ਛੋਟਾ-ਮੋਟਾ ਨਹੀਂ ਸਗੋਂ 1 ਕਰੋੜ ਰੁਪਏ ਦਾ ਜੈਕਪਾਟ ਲੱਗਾ ਹੈ। ਦਰਅਸਲ ਪੰਜਾਬ ਸਟੇਟ ਡੀਅਰ 100 ਹਫ਼ਤਾਵਾਰੀ ਲਾਟਰੀ ਨੇ ਰਾਜਪੁਰਾ ਦੇ ਵਿਅਕਤੀ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਹੈ, ਜਿਸਨੇ 100 ਰੁਪਏ ਦੀ ਲਾਟਰੀ ਦੀ ਟਿਕਟ ’ਤੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ।

ਇਹ ਵੀ ਪੜੋ ਦੁਨੀਆ ਮੁੜ ਕੋਰੋਨਾ ਨਾਲ ਨਜਿੱਠ ਰਹੀ ਤੇ ਚੀਨ ਮਨਾ ਰਿਹੈ 3-3 ਫੈਸਟੀਵਲ, ਹਜ਼ਾਰਾਂ ਲੋਕ ਹੋ ਰਹੇ ਸ਼ਾਮਲ

ਠੇਕੇਦਾਰ ਦੇ ਤੌਰ ’ਤੇ ਕੰਮ ਕਰਦੇ ਟਿੰਕੂ ਕੁਮਾਰ ਨੇ ਇਨਾਮੀ ਰਾਸ਼ੀ ਲੈਣ ਲਈ ਸਟੇਟ ਲਾਟਰੀਜ਼ ਵਿਭਾਗ ਕੋਲ ਲਾਟਰੀ ਟਿਕਟ ਅਤੇ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਇੱਥੇ ਦੱਸਿਆ ਕਿ ਉਹ ਪਿਛਲੇ 15-16 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ ਅਤੇ ਆਖ਼ਿਰਕਾਰ ਕਿਸਮਤ ਉਸ ’ਤੇ ਮਿਹਰਬਾਨ ਹੋ ਹੀ ਗਈ। ਟਿੰਕੂ ਕੁਮਾਰ ਦੇ ਘਰ ਪਤਨੀ ਅਤੇ ਸਕੂਲ ਪੜ੍ਹਦੇ ਦੋ ਬੱਚੇ (ਇੱਕ ਲੜਕਾ ਅਤੇ ਇੱਕ ਲੜਕੀ) ਹਨ।

ਇਹ ਵੀ ਪੜੋ ਤਬੂਤ ਵਿਚੋਂ ਨਿਕਲਿਆ 'ਭੂਤ' ਤੇ ਲੱਗ ਗਿਆ ਚੋਣ ਪ੍ਰਚਾਰ 'ਤੇ
ਟਿੰਕੂ (38) ਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ, ਇਸ ਲਈ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਉੱਤੇ ਪੈਸਾ ਖਰਚ ਕਰੇਗਾ ਅਤੇ ਫਿਰ ਆਪਣੇ ਠੇਕੇਦਾਰੀ ਦੇ ਕਾਰੋਬਾਰ ਨੂੰ ਵਧਾਉਣ ਬਾਰੇ ਸੋਚੇਗਾ। ਪੰਜਾਬ ਰਾਜ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦ ਹੀ ਉਸਦੇ ਖ਼ਾਤੇ ਵਿੱਚ ਪਾ ਦਿੱਤੀ ਜਾਵੇਗੀ।

ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ, ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News