ਦੁਕਾਨ ਖਾਲੀ ਕਰਵਾਉਣ ਨੂੰ ਲੈ ਕੇ ਰਾਜਪੁਰਾ ’ਚ ਹੋਈ ਖੂਨੀ ਝੜਪ, ਦੇਖੋ ਵੀਡੀਓ

Wednesday, Nov 20, 2019 - 12:32 PM (IST)

ਦੁਕਾਨ ਖਾਲੀ ਕਰਵਾਉਣ ਨੂੰ ਲੈ ਕੇ ਰਾਜਪੁਰਾ ’ਚ ਹੋਈ ਖੂਨੀ ਝੜਪ, ਦੇਖੋ ਵੀਡੀਓ

ਰਾਜਪੁਰਾ (ਬਿਊਰੋ) - ਪਟਿਆਲਾ ਦੇ ਰਾਜਪੁਰਾ ਇਲਾਕੇ ’ਚ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਦੁਕਾਨ ਮਾਲਕ ਅਤੇ ਕਿਰਾਏਦਾਰ ਵਿਚਕਾਰ ਖੂਨੀ ਝੜਪ ਹੋ ਗਈ। ਜਾਣਕਾਰੀ ਅਨੁਸਾਰ ਇਹ ਖੂਨੀ ਝੜਪ ਦੁਕਾਨ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਹੋਈ ਹੈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਝੜਪ ਦੌਰਾਨ ਦੋਵੇਂ ਧਿਰਾਂ ਦੇ ਲੋਕਾਂ ਨੇ ਇਕ ਦੂਜੇ ਦੀ ਕੁੱਟਮਾਰ ਕਰਦਿਆਂ ਦੁਕਾਨ ਦੀ ਭੰਨ-ਤੋੜ ਵੀ ਕਰ ਦਿੱਤੀ ਅਤੇ ਦੁਕਾਨ ਦਾ ਸਾਰੇ ਸ਼ੀਸ਼ੇ ਤੋੜ ਦਿੱਤੇ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੇ ਐੱਸ.ਐੱਚ.ਪੀ. ਅਤੇ ਉਨ੍ਹਾਂ ਦੀ ਟੀਮ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਝੜਪ ਕਾਰਨ ਜ਼ਖਮੀ ਹੋਏ ਕਈ ਲੋਕਾਂ ਨੂੰ ਇਲਾਜ ਲਈ ਹਸਪਤਾਲ  ਦਾਖਲ ਕਰਵਾਇਆ ਗਿਆ ਹੈ। 

PunjabKesari

ਜਾਣਕਾਰੀ ਅਨੁਸਾਰ ਇਸ ਝੜਪ ਤੋਂ ਬਾਅਦ ਕਿਰਾਏਦਾਰਾਂ ਨੇ ਰਾਜਪੁਰਾ-ਪਟਿਆਲਾ ਰੋਡ ਜਾਮ ਕਰਦੇ ਹੋਏ ਧਰਨਾ ਲੱਗਾ ਦਿੱਤਾ ਅਤੇ ਫਿਰ ਹਾਈ ਵੋਟਲੇਜਜ ਡਰਾਮਾ ਵੀ ਕੀਤਾ। ਧਰਨੇ ਕਾਰਨ ਸਾਰੀ ਰੋਡ ਜਾਮ ਹੋ ਗਈ, ਜਿਸ ਕਾਰਨ ਵਾਹਨਾਂ ਦੀਆਂ ਦੂਰ-ਦੂਰ ਤੱਕ ਲੰਮੀਆਂ ਕਤਾਰਾਂ ਲੱਗ ਗਈਆਂ।ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਮਸਲਾ ਅਦਾਲਤ ’ਚ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਸਟੇਅ ਲਈ ਹੋਈ ਹੈ। ਇਸ ਦੇ ਬਾਵਜੂਦ ਉਕਤ ਲੋਕਾਂ ਵਿਚਕਾਰ ਝੜਪ ਹੋ ਗਈ। 

ਦੂਜੇ ਪਾਸੇ ਪੱਤਰਕਾਰਾਂ ਨਾਲ ਹਸਪਤਾਲ ’ਚ ਗੱਲਬਾਤ ਕਰਦਿਅਾਂ ਕਿਰਾਏ ’ਤੇ ਰਹਿ ਰਹੀ ਔਰਤ ਨੇ ਉਕਤ ਲੋਕਾਂ ’ਤੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕਿਆਂ ਦੇਣ ਦੇ ਦੇਸ਼ ਲਾਏ ਹਨ। ਪੀੜਤ ਅੌਰਤ ਨੇ ਪੁਲਸ ਤੋਂ ਉਕਤ ਦੋਸ਼ੀਅਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 
 


author

rajwinder kaur

Content Editor

Related News