ਰਜਨੀਸ਼ ਗਰਗ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦਾ ਅਹੁਦਾ ਸੰਭਾਲਿਆ

Wednesday, Apr 29, 2026 - 12:33 AM (IST)

ਰਜਨੀਸ਼ ਗਰਗ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦਾ ਅਹੁਦਾ ਸੰਭਾਲਿਆ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਰਜਨੀਸ਼ ਗਰਗ ਵੱਲੋਂ ਜ਼ਿਲਾ ਅਤੇ ਸੈਸ਼ਨ ਜੱਜ ਪਠਾਨਕੋਟ ਦਾ ਅਹੁਦਾ ਸੰਭਾਲ ਲਿਆ ਗਿਆ ਹੈ, ਸੈਸ਼ਨ ਜੱਜ ਰਜਨੀਸ਼ ਗਰਗ ਜਦੋਂ ਹੀ ਕੋਰਟ ਕੰਪਲੈਕਸ ਵਿੱਚ ਦਾਖਲ ਹੋਏ ਤਾਂ ਜੁਡੀਸ਼ੀਅਲ ਅਧਿਕਾਰੀਆਂ ਅਤੇ ਬਾਰ ਐਸੋਸੀਏਸ਼ਨ ਪਠਾਨਕੋਟ ਦੇ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ, ਇਸ ਦੇ ਮਗਰੋਂ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਗਾਰਡ ਆਫ ਅਨਰ ਵੀ ਦਿੱਤਾ ਗਿਆ।

ਇਸ ਮੌਕੇ ਏਕਤਾ ਉਪਲ ਐਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ, ਜਸਬੀਰ ਕੌਰ ਪ੍ਰਿੰਸੀਪਲ ਅਤੇ  ਫੈਮਲੀ ਕੋਰਟ ਜੱਜ, ਰਾਜਵੰਤ ਕੌਰ ਜੱਜ ਸੀਨੀਅਰ ਡਿਵੀਜ਼ਨ, ਰੁਪਿੰਦਰ ਸਿੰਘ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਸ਼ੇਰ ਸਿੰਘ ਅਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ, ਸੀਜੇਐਮ ਪ੍ਰਭਜੋਤ ਕੌਰ, ਬਬੀਤਾ ਜੱਜ ਜੂਨੀਅਰ ਡਿਵੀਜ਼ਨ, ਨਾਜ਼ਮੀਨ ਸਿੰਘ ਜੱਜ ਜੂਨੀਅਰ ਡਿਵੀਜ਼ਨ, ਰਵਨੀਤ ਕੌਰ ਬੇਦੀ ਜੱਜ ਜੂਨੀਅਰ ਡਿਵੀਜ਼ਨ, ਅਰਵਿੰਦ ਸਿੰਘ ਜੱਜ ਜੂਨੀਅਰ ਡਿਵੀਜ਼ਨ, ਐਡਵੋਕੇਟ ਮਰੀਨਾਲ ਮਹਿਤਾ ਪ੍ਰਧਾਨ ਬਾਰ ਐਸੋਸੀਏਸ਼ਨ ਪਠਾਨਕੋਟ, ਚੀਪ ਡਿਫੈਂਸ ਕੌਂਸਲ ਪ੍ਰਭਜੋਤ ਸਿੰਘ ਸੰਧੂ ਹਾਜ਼ਰ ਸਨ।


author

Sandeep Kumar

Content Editor

Related News