‘ਭਗਵੰਤ ਮਾਨ ਨਹੀਂ ਛੱਡ ਸਕਦਾ ਦਾਰੂ’ (ਵੀਡੀਓ)

02/16/2019 5:29:21 AM

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ਦਾ ਐਲਾਨ ਵਿਰੋਧੀਆਂ ਨੂੰ ਰੜਕ ਰਿਹਾ ਹੈ। ਮਾਨ ਦੇ ਇਸ ਬਿਆਨ ਤੋਂ ਵਿਰੋਧੀਆਂ ਨੇ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਤਰੁਣ ਚੁਘ ਨੇ ਕਿਹਾ ਕਿ ਭਗਵੰਤ ਮਾਨ ਸੰਸਦ 'ਚ ਵੀ ਸ਼ਰਾਬ ਪੀ ਕੇ ਗਏ ਸਨ ਤੇ ਸੰਸਦ ਦੇ ਅੰਦਰ ਬੈਠੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮਾਨ ਕੋਲੋਂ ਸ਼ਰਾਬ ਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਵੀ ਕੇਜਰੀਵਾਲ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਉਹ ਹੀ ਪਾਰਟੀ ਹੈ ਜੋ ਨਸ਼ਿਆਂ ਖਿਲਾਫ ਸੰਘਰਸ਼ ਕਰਕੇ ਸਾਹਮਣੇ ਆਈ ਸੀ ਪਰ ਨਸ਼ਾ ਇਸ ਲੀਡਰਸ਼ਿਪ ਦੇ ਖੂਨ 'ਚ ਵਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਾਹਿਬ ਪੰਜਾਬ ਦੀ ਯਨਤਾ ਨੂੰ ਗੁੰਮਰਾਹ ਨਾ ਕਰੋ। 

ਇਸ ਉਪਰੰਤ ਰਾਜ ਕੁਮਾਰ ਵੇਰਕਾ ਨੇ ਵੀ ਭਗਵੰਤ ਮਾਨ 'ਤੇ ਕਈ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਵੀ ਸ਼ਰਾਬ ਪੀ ਕੇ ਪਹੁੰਚ ਗਏ ਤੇ ਉਸ ਸਮੇਂ ਲੋਕਾਂ ਨੇ ਉਨ੍ਹਾਂ ਦਾ ਕਾਫੀ ਵਿਰੋਧ ਕੀਤਾ ਸੀ ਤੇ ਪਾਰਲੀਮੈਂਟ 'ਚ ਵੀ ਉਨ੍ਹਾਂ 'ਤੇ ਅਜਿਹੇ ਇਲਜ਼ਾਮ ਲੱਗੇ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਝੂਠ ਬੋਲਣਾ ਨਹੀਂ ਛੱਡ ਸਕਦੇ ਉਸ ਤਰ੍ਹਾਂ ਭਗਵੰਤ ਮਾਨ ਦਾਰੂ ਨਹੀਂ ਛੱਡ ਸਕਦੇ।


Baljeet Kaur

Content Editor

Related News