ਮਾੜੀ ਖ਼ਬਰ : ਪਟਿਆਲਾ ''ਚ ਮਾਰੂ ਹੋਇਆ ''ਕੋਰੋਨਾ'', ਰਾਜਿੰਦਰਾ ਹਸਪਤਾਲ ''ਚ 24 ਘੰਟੇ ਦੌਰਾਨ 38 ਮੌਤਾਂ

Wednesday, May 05, 2021 - 09:32 AM (IST)

ਮਾੜੀ ਖ਼ਬਰ : ਪਟਿਆਲਾ ''ਚ ਮਾਰੂ ਹੋਇਆ ''ਕੋਰੋਨਾ'', ਰਾਜਿੰਦਰਾ ਹਸਪਤਾਲ ''ਚ 24 ਘੰਟੇ ਦੌਰਾਨ 38 ਮੌਤਾਂ

ਪਟਿਆਲਾ (ਜ. ਬ.) : ਪਟਿਆਲਾ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਰਕਾਰੀ ਰਜਿੰਦਰਾ ਹਸਪਤਾਲ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ 38 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਜ਼ਿਲ੍ਹੇ ’ਚ ਬੀਤੇ ਦਿਨ ਕੋਰੋਨਾ ਦੇ 614 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਜਿੰਦਰਾ ਹਸਪਤਾਲ ’ਚ 38 ਮ੍ਰਿਤਕਾਂ 'ਚੋਂ 12 ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਸਨ, ਜਦੋਂ ਕਿ 24 ਹੋਰ ਜ਼ਿਲ੍ਹਿਆਂ ਅਤੇ 2 ਹੋਰ ਸੂਬਿਆਂ ਦੇ ਮਰੀਜ਼ਾਂ ਸਨ।

ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਦੀ ਮੌਤ ਦਾ ਮਾਮਲਾ, ਟੈਂਕੀ ਤੋਂ ਛਾਲ ਮਾਰ ਕੀਤੀ ਸੀ ਖ਼ੁਦਕੁਸ਼ੀ

ਇਸ ਤੋਂ ਇਲਾਵਾ 3 ਸ਼ੱਕੀ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ’ਚ 72 ਨਵੇਂ ਮਰੀਜ਼ ਦਾਖ਼ਲ ਹੋਏ ਹਨ ਅਤੇ 22 ਨੂੰ ਛੁੱਟੀ ਵੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਲਹਿਰ ਵੱਧਦੀ ਜਾ ਰਹੀ ਹੈ, ਜਿਸ ਕਾਰਣ ਕੋਰੋਨਾ ਕੇਸਾਂ ਦੇ ਨਾਲ-ਨਾਲ ਲੋਕਾਂ ਦੀ ਲਾਪਰਵਾਹੀ ਵੀ ਵੱਧ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ 10 ਮਈ ਤੋਂ ਛੁੱਟੀਆਂ, ਇਸ ਸਟਾਫ਼ ਦੀ ਲੱਗੇਗੀ ਡਿਊਟੀ

ਪੁਲਸ ਵੱਲੋਂ ਸ਼ਾਮ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਥੋੜੀ ਜਿਹੀ ਸਖ਼ਤੀ ਕਰਨ ਅਤੇ ਇਸ ਸਖ਼ਤੀ ਦੇ ਚੱਲਦਿਆਂ ਪੁਲਸ ਨੇ 14 ਕੇਸ ਦਰਜ ਕੀਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News