ਅਕਾਲੀ ਦਲ ਇਸਤਰੀ ਵਿੰਗ ਦੀ ਮੁੱਖ ਸਲਾਹਕਾਰ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

Saturday, Nov 13, 2021 - 03:13 PM (IST)

ਅਕਾਲੀ ਦਲ ਇਸਤਰੀ ਵਿੰਗ ਦੀ ਮੁੱਖ ਸਲਾਹਕਾਰ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ (ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਸਲਾਹਕਾਰ ਰਾਜਿੰਦਰ ਕੌਰ ਮੀਮਸਾ ਨੇ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਸ ਦੇ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੋ ਕੇ ਕਹੀ। ਇਸ ਸਬੰਧੀ ਗੱਲਬਾਤ ਕਰਗਿਆਂ ਉਨ੍ਹਾਂ ਕਿਹਾ ਕਿ ਮੈਂ ਬਿਨਾਂ ਕਿਸੇ ਸ਼ਰਤ ’ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ’ਚ ਸ਼ਾਮਲ ਹੋਈ ਸੀ। ਕਿਉਂਕਿ ਮੈਂ ਇਤਿਹਾਸ ’ਚ ਪੜਿਆ ਅਤੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਖ ਸੰਘਰਸ਼ਾਂ ’ਚੋਂ ਪੈਂਦਾ ਹੋਈ। ਸਿੱਖ ਸਿਧਾਂਤਾਂ ਨੂੰ ਪ੍ਰਣਾਈ ਅਤੇ ਸਿੱਖ ਕੌਮ ਨੂੰ ਨੁਮਾਇੰਦਾ ਪਾਰਟੀ ਹੈ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਲਈ ਗੱਦਾਰ ਹੋ ਸਕਦੀ ਹੈ ਪਰ ਕੌਮ ਨਾਲ ਗੱਦਾਰੀ ਨਹੀਂ ਕਰ ਸਕਦੀ। ਮੀਮਸਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਆਪਣੀ ਜ਼ਮੀਰ ਦੀ ਅਵਾਜ਼ ਸੁਣਦਿਆਂ ਪੂਰੇ ਹੋਸ਼ੋ-ਹਵਾਸ਼ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਅਹੁਦੇ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਹੀ ਹਾਂ।ਆਪਣੀ ਪੋਸਟ ਵਿੱਚ ਉਸ ਨੇ ਅਕਾਲੀ ਲੀਡਰਸ਼ਿਪ ’ਤੇ ਗੰਭੀਰ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : ਦੀਵਾਲੀ ਬੰਪਰ ਨੇ ਰੁਸ਼ਨਾਈ ਮੁਕਤਸਰ ਜ਼ਿਲ੍ਹੇ ਦੇ ਕਿਸਾਨ ਦੀ ਕਿਸਮਤ, ਬਣ ਗਿਆ ਕਰੋੜਪਤੀ

ਰਾਜਿੰਦਰ ਕੌਰ ਮੀਮਸਾ ਦਾ ਭੇਜਿਆ ਹੋਇਆ ਅਸਤੀਫ਼ਾ
ਮੈਂ ਰਾਜਿੰਦਰ ਕੌਰ ਮੀਮਸਾ ਆਪ ਜੀ ਨੂੰ ਸਤਿਕਾਰ ਸਹਿਤ ਬੇਨਤੀ ਕਰਦੀ ਹਾਂ ਕਿ ਮੈਂ 8 ਮਈ 2018 ਨੂੰ ਆਪ ਜੀ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਬਿਨਾਂ ਕਿਸੇ ਸ਼ਰਤ ’ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਈ ਸੀ। ਕਿਉਂਕਿ ਮੈਂ ਇਤਿਹਾਸ ਵਿੱਚ ਪੜ੍ਹਿਆ ਅਤੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ਾਂ ਵਿੱਚੋਂ ਪੈਦਾ ਹੋਈ,ਸਿੱਖ ਸਿਧਾਂਤਾਂ ਨੂੰ ਪ੍ਰਣਾਲੀ ਅਤੇ ਸਿੱਖ ਕੌਮ ਦੀ ਨੁਮਾਇੰਦਾ ਪਾਰਟੀ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ’ਤੇ ਹਮਲਾ, ਚੱਲੀਆਂ ਗੋਲ਼ੀਆਂ

ਮੈਂ ਇਤਿਹਾਸ ਵਿੱਚ ਇਹ ਵੀ ਪੜ੍ਹਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਅਜ਼ਾਦੀ ਲਈ, ਗੁਰਦੁਆਰਿਆਂ ਨੂੰ ਨਰੈਣੂ ਵਰਗੇ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਅਤੇ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਪੰਜਾਬੀ ਸੂਬਾ ਲੈਣ ਲਈ ਅਨੇਕਾਂ ਕੁਰਬਾਨੀਆਂ ਕੀਤੀਆਂ ਸਨ। ਮੈਨੂੰ ਬੇਹੱਦ ਮਾਣ ਹੋਇਆ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੀ ਹਾਂ। ਪਾਰਟੀ ਵੱਲੋਂ ਮੈਨੂੰ ਮੁੱਖ ਸਲਾਹਕਾਰ,ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਪੰਜਾਬ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ ਅਤੇ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਅਣਥੱਕ ਕੋਸ਼ਿਸ ਕੀਤੀ। ਇਸ ਸਾਢੇ ਤਿੰਨ ਸਾਲ ਦੇ ਬਹੁਤ ਥੋੜੇ ਸਮੇਂ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਵਰਕਰ ਸਾਹਿਬਾਨਾਂ ਅਤੇ ਵਿਸ਼ੇਸ਼ ਤੌਰ ’ਤੇ ਇਸਤਰੀ ਵਿੰਗ ਦੀਆਂ ਬੀਬੀਆਂ ਵੱਲੋਂ ਮੈਨੂੰ ਪੂਰਾ ਮਾਣ ਸਤਿਕਾਰ ਵੀ ਹਾਸਲ ਹੋਇਆ ਹੈ ਜਿਸ ਲਈ ਮੈਂ ਉਨ੍ਹਾਂ ਦੀ ਸਦਾ ਰਿਣੀ ਰਹਾਂਗੀ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ, ਵਿਧਾਇਕ ਰੁਪਿੰਦਰ ਕੌਰ ਰੂਬੀ ਕਾਂਗਰਸ ’ਚ ਸ਼ਾਮਲ

ਪ੍ਰਧਾਨ ਜੀ,ਮੈਂ ਆਪ ਜੀ ਦੇ ਹੁਕਮ ਅਨੁਸਾਰ ਦਸੰਬਰ-2016 ਵਿੱਚ ਆਪ ਜੀ ਦੀ ਰਿਹਾਇਸ਼ 12-ਸਫ਼ਦਰਜੰਗ ਰੋਡ,ਦਿੱਲੀ ਵਿਖੇ ਆਪ ਜੀ ਨੂੰ ਮਿਲਣ ਪਹੁੰਚੀ ਸੀ ਉਸ ਸਮੇਂ ਮੇਰੇ ਨਾਲ ਕੁੱਝ ਹੋਰ ਵਿਅਕਤੀ ਵੀ ਸਨ। ਮੈਂ ਵੇਖਿਆ ਕਿ ਮੇਰੇ ਪਹੁੰਚਣ ਤੋਂ ਪਹਿਲਾਂ ਆਪ ਜੀ ਦੀ ਰਿਹਾਇਸ਼ ਵਿਖੇ ਡੇਰਾ ਸਿਰਸਾ ਨਾਲ ਸਬੰਧਤ ਦੋ ਡੇਰਾ ਪ੍ਰੇਮੀ ਹਰਸ਼ ਧੂਰੀ, ਡੇਰਾ ਸੱਚਾ ਸੌਦਾ ਦੀ ਸੁਪਰੀਮ ਛੇ ਮੈਂਬਰੀ ਕਮੇਟੀ ਦਾ ਮੈਂਬਰ ਅਤੇ ਜਗਜੀਤ ਸਿੰਘ, ਮੁੱਖੀ ਪ੍ਰਬੰਧਕੀ ਵਿਭਾਗ ਡੇਰਾ ਸੱਚਾ ਸੌਦਾ ਸਿਰਸਾ ਵੀ ਬੈਠੇ ਸਨ ਜਿਨ੍ਹਾਂ ਵਿੱਚੋਂ ਹਰਸ਼ ਧੂਰੀ ਮੇਰੇ ਇਲਾਕੇ ਦਾ ਹੋਣ ਕਾਰਨ ਅਸੀਂ ਇੱਕ ਦੂਜੇ ਨੂੰ ਜਾਣਦੇ ਸੀ ਅਸੀਂ ਕਾਫ਼ੀ ਦੇਰ ਆਪ ਜੀ ਦੇ ਆਉਣ ਦੇ ਇੰਤਜ਼ਾਰ ਵਿੱਚ ਬੈਠੇ ਆਪਸ ’ਚ ਗੱਲਾਂ-ਬਾਤਾਂ ਕਰਦੇ ਰਹੇ।

ਇਹ ਵੀ ਪੜ੍ਹੋ : ਏ. ਜੀ. ਮਾਮਲੇ ’ਤੇ ਘਿਰੀ ਚੰਨੀ ਸਰਕਾਰ, ਸੁਨੀਲ ਜਾਖੜ ਨੇ ਦਿੱਤਾ ਵੱਡਾ ਬਿਆਨ

ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਆਉਣ ਤੋਂ ਪਹਿਲਾਂ ਅਤੇ ਬਾਅਦ (ਸਾਲ 2017 ਦੌਰਾਨ) ਵਿੱਚ ਲਗਭਗ 9-10 ਵਾਰ ਮੈਂ ਆਪ ਜੀ ਦੀ ਦਿੱਲੀ ਵਿਖੇ ਰਿਹਾਇਸ਼ ਤੇ ਆਪ ਜੀ ਨੂੰ ਮਿਲਣ ਆਈ। ਇਤਫ਼ਾਕ ਨਾਲ ਇਸ ਸਮੇਂ ਦੌਰਾਨ ਫਿਰ ਹਰਸ਼ ਧੂਰੀ ਅਤੇ ਜਗਜੀਤ ਸਿੰਘ ਦੋ ਵਾਰ ਆਪ ਜੀ ਦੀ ਰਿਹਾਇਸ਼ ਤੇ ਮਿਲੇ ਅਤੇ ਮੈਂ ਆਪ ਜੀ ਨਾਲ ਕਾਫ਼ੀ ਸਮਾਂ ਵੱਖਰੇ ਤੌਰ ’ਤੇ ਵੀ ਗੰਭੀਰ ਗੱਲਾਂ ਕਰਦੇ ਵੇਖੇ ਸਨ। ਮੈਂ ਆਪ ਜੀ ਦੇ ਮੂੰਹੋਂ ਉਨ੍ਹਾਂ ਨੂੰ ਇਹ ਕਹਿੰਦੇ ਵੀ ਸੁਣਿਆ ਸੀ ਕਿ “ਯਾਰ ਤੁਸੀਂ ਆਉਣ ਤੋਂ ਪਹਿਲਾਂ ਫ਼ੋਨ ਵਗੈਰਾ ਕਰ ਲਿਆ ਕਰੋ,ਐਵੇਂ ਮਰਵਾਉਗੇ ਮੈਨੂੰ”।ਇੱਕ ਵਾਰ ਉਨ੍ਹਾਂ ਦੇ ਕਹਿਣ ਤੇ ਕਿ “ਜੀ ਸਾਡਾ ਕੁੱਝ ਕਰੋ ਹੁਣ ਤਾਂ ਵੋਟਾਂ ਦਾ ਰਿਜ਼ਲਟ ਵੀ ਆ ਗਿਆ ਹੈ ਤੇ ਕਾਂਗਰਸ ਦੀ ਸਰਕਾਰ ਵੀ ਬਣ ਗਈ ਐ”, ਤਾਂ ਤੁਸੀਂ ਉਨ੍ਹਾਂ ਨੂੰ ਕਿਹਾ ਸੀ ਕਿ ‘ਮੈਂ ਥੋਡਾ ਇੰਤਜ਼ਾਮ ਕਰ ਦਿੱਤਾ ਹੈ ਤੁਹਾਨੂੰ ਜਲਦੀ ਹੀ ਫ਼ੋਨ ਆ ਜਾਵੇਗਾ ਤੁਸੀਂ ਬੇ-ਫਿਕਰ ਰਹੋ,ਇਹ ਸਰਕਾਰ ਵੀ ਆਪਣੀ ਹੀ ਹੈ’। ਮੈਂ ਉਸ ਵਕਤ ਇਹ ਸਮਝਦੀ ਸੀ ਕਿ ਸ਼ਾਇਦ ਵੋਟਾਂ ਦੇ ਸੰਬੰਧ ਵਿੱਚ ਜਾਂ ਇਹ ਡੇਰਾ ਪ੍ਰੇਮੀ ਆਪਣੇ ਕਿਸੇ ਨਿੱਜੀ ਕੰਮ ਦੇ ਸੰਬੰਧ ਵਿੱਚ ਆਪ ਜੀ ਪਾਸ ਆਉਂਦੇ ਜਾਂਦੇ ਹੋਣਗੇ । ਪਰ ਉਸ ਵਕਤ ਮੇਰੇ ਮਨ ਵਿੱਚ ਸ਼ੱਕ ਜ਼ਰੂਰ ਪੈਦਾ ਹੋਇਆ ਸੀ।

 


author

Shyna

Content Editor

Related News