ਬੀਬੀ ਰਾਜਿੰਦਰ ਕੌਰ ਭੱਠਲ ਦੇ ਕਾਰਜਕਾਲ ''ਚ ਸਰਕਾਰ ਨੇ ਕੀਤਾ ਵਾਧਾ

Friday, Aug 06, 2021 - 08:50 AM (IST)

ਬੀਬੀ ਰਾਜਿੰਦਰ ਕੌਰ ਭੱਠਲ ਦੇ ਕਾਰਜਕਾਲ ''ਚ ਸਰਕਾਰ ਨੇ ਕੀਤਾ ਵਾਧਾ

ਚੰਡੀਗੜ੍ਹ/ਜਲੰਧਰ (ਬਿਓਰੂ, ਧਵਨ) : ਪੰਜਾਬ ਰਾਜ ਯੋਜਨਾ ਬੋਰਡ 'ਚ ਵਾਈਸ ਚੇਅਰਪਰਸਨ ਦੇ ਅਹੁਦੇ 'ਤੇ ਤਾਇਨਾਤ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਕਾਰਜਕਾਲ 'ਚ ਵਾਧਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ...ਤੇ ਕਿਸੇ ਵੀ ਸਮੇਂ ਖੋਲ੍ਹਣੇ ਪੈ ਸਕਦੇ ਨੇ ਸੁਖਨਾ ਝੀਲ ਦੇ 'ਫਲੱਡ ਗੇਟ'

ਪੰਜਾਬ ਸਰਕਾਰ ਨੇ ਉਨ੍ਹਾਂ ਦੇ ਕਾਰਜਕਾਲ 'ਚ 3 ਸਾਲ ਦਾ ਵਾਧਾ ਕੀਤਾ ਹੈ। ਨਵੇਂ ਨਿਰਦੇਸ਼ ਮੁਤਾਬਕ 4 ਜੁਲਾਈ 2021 ਤੋਂ 3 ਜੁਲਾਈ 2024 ਤੱਕ ਭੱਠਲ ਵਾਈਸ ਚੇਅਰਪਰਸਨ ਦੇ ਤੌਰ 'ਤੇ ਅਹੁਦੇ 'ਤੇ ਤਾਇਨਾਤ ਰਹਿਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਹਾਕੀ ਖਿਡਾਰੀਆਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਕੈਪਟਨ ਤੇ ਖੇਡ ਮੰਤਰੀ ਨੇ ਦਿੱਤੀ ਵਧਾਈ

ਭੱਠਲ ਨੂੰ ਇਸ ਅਹੁਦੇ ਦੇ ਨਾਲ ਕੈਬਨਿਟ ਮੰਤਰੀ ਦਾ ਦਰਜਾ ਪ੍ਰਾਪਤ ਹੈ। ਭੱਠਲ ਨੂੰ ਪਹਿਲਾਂ ਬੋਰਡ 'ਚ 4 ਜੁਲਾਈ, 2018 ਨੂੰ ਵਾਈਸ ਚੇਅਰਪਰਸਨ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News