ਬੀਬੀ ਭੱਠਲ ਤੋਂ ਸੁਣੋ ਨਾਗਰਿਕਤਾ ਸੋਧ ਬਿੱਲ ਪਿੱਛੇ ਕੀ ਹੈ ਮੋਦੀ-ਸ਼ਾਹ ਦੀ ਮਨਸ਼ਾ

12/28/2019 6:39:14 PM

ਸੰਗਰੂਰ (ਕੋਹਲੀ) : ਨਾਗਰਿਕਤਾ ਸੋਧ ਬਿੱਲ 'ਤੇ ਬੀਬੀ ਰਜਿੰਦਰ ਕੌਰ ਭੱਠਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਵਿਅੰਗ ਕੱਸਿਆ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਮੋਦੀ-ਸ਼ਾਹ ਜੋੜੀ ਵਲੋਂ ਇਹ ਕਾਨੂੰਨ ਲਾਗੂ ਕੀਤਾ ਗਿਆ ਹੈ। ਭਾਜਪਾ ਸੋਚਦੀ ਹੈ ਕਿ ਦਿੱਲੀ ਦੇ ਨਾਲ-ਨਾਲ ਕੁਝ ਹੋਰ ਸੂਬਿਆਂ ਵਿਚ ਚੋਣਾਂ ਹੋਣ ਵਾਲੀਆਂ ਹਨ, ਇਸ ਨਾਲ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਪਰ ਦੇਸ਼ ਦੀ ਜਨਤਾ ਇਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕੀ ਹੈ ਅਤੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਵੇਗੀ। 

ਇਸ ਦੇ ਨਾਲ ਹੀ ਬੀਬੀ ਭੱਠਲ ਨੇ ਅਕਾਲੀ ਦਲ 'ਤੇ ਵੀ ਚੁਟਕੀ ਲੈਂਦੇ ਹੋਏ ਕਿਹਾ ਕਿ ਅਕਾਲੀ ਸਰਕਾਰ ਪੂਰੇ ਖਜ਼ਾਨੇ ਨੂੰ ਚਟਮ ਕਰ ਗਈ ਸੀ, ਜਦਕਿ ਪੰਜਾਬ ਸਰਕਾਰ ਹੁਣ ਖਜ਼ਾਨੇ ਨੂੰ ਭਰਨ ਦੇ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ। ਸੁਖਦੇਵ ਸਿੰਘ ਢੀਂਡਸਾ 'ਤੇ ਬੋਲਿਦਆਂ ਉਨ੍ਹਾਂ ਕਿਹਾ ਕਿ ਪਹਿਲਾਂ ਢੀਂਡਸਾ ਨੇ ਬਾਦਲਾਂ ਨਾਲ ਮਿਲ ਕੇ ਸੱਤਾ ਦਾ ਅਨੰਦ ਮਾਣਿਆ ਅਤੇ ਹੁਣ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।


Gurminder Singh

Content Editor

Related News