ਪ੍ਰਧਾਨ ਮੰਤਰੀ ਮੋਦੀ ਦੱਸਣ, 2000 ਦੇ ਨਕਲੀ ਨੋਟਾਂ ''ਤੇ ਰੋਕ ਕਿਵੇਂ ਲੱਗੇਗੀ : ਰਾਜਿੰਦਰ ਬੇਰੀ

Thursday, Nov 09, 2017 - 02:26 PM (IST)

ਪ੍ਰਧਾਨ ਮੰਤਰੀ ਮੋਦੀ ਦੱਸਣ, 2000 ਦੇ ਨਕਲੀ ਨੋਟਾਂ ''ਤੇ ਰੋਕ ਕਿਵੇਂ ਲੱਗੇਗੀ : ਰਾਜਿੰਦਰ ਬੇਰੀ

ਜਲੰਧਰ (ਚੋਪੜਾ)— ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਵਿਚ ਸੈਂਟਰਲ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਨੇ ਨੋਟਬੰਦੀ ਦੀ ਵਰ੍ਹੇਗੰਢ ਨੂੰ ਬਲੈਕ ਡੇ ਦੇ ਤੌਰ 'ਤੇ ਮਨਾਇਆ। ਇਸ ਦੌਰਾਨ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਰਾਮ ਚੌਕ ਵਿਚ ਰੋਸ ਮਾਰਚ ਕੱਢਿਆ। ਇਹ ਮਾਰਚ ਜੋਤੀ ਚੌਕ, ਰੈਣਕ ਬਾਜ਼ਾਰ, ਮਿਲਾਪ ਚੌਕ, ਸੈਦਾਂ ਗੇਟ ਤੋਂ ਹੁੰਦਾ ਹੋਇਆ ਵਾਪਸ ਸ਼੍ਰੀ ਰਾਮ ਚੌਕ ਪਹੁੰਚਿਆ, ਜਿੱਥੇ ਕਾਂਗਰਸੀ ਵਰਕਰਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਜ਼ਬਰਦਸਤ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਵੀ ਫੂਕਿਆ। ਵਿਧਾਇਕ ਬੇਰੀ ਨੇ ਆਪਣੇ ਸੰਬੋਧਨ ਵਿਚ ਭਾਜਪਾ ਤੇ ਮੋਦੀ ਸਰਕਾਰ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਕਾਰਨ ਦੇਸ਼ ਵਿਚ ਲੱਖਾਂ ਵਪਾਰੀਆਂ ਦਾ ਕੰਮ ਠੱਪ ਹੋ ਗਿਆ ਹੈ, ਉਥੇ ਲੋਕਾਂ ਨੂੰ ਆਪਣੇ ਪੈਸੇ ਲੈਣ ਲਈ ਕਈ ਹਫਤਿਆਂ ਤੱਕ ਲਾਈਨਾਂ ਵਿਚ ਧੱਕੇ ਖਾਣੇ ਪਏ, ਜਿਸ ਦੌਰਾਨ 150 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਵਿਧਾਇਕ ਬੇਰੀ ਨੇ ਕਿਹਾ ਕਿ ਕੀ ਅੱਜ ਮੋਦੀ ਸਰਕਾਰ ਆਪਣੀਆਂ ਇਨ੍ਹਾਂ ਉਪਲੱਬਧੀਆਂ ਦਾ ਜਸ਼ਨ ਮਨਾ ਰਹੀ ਹੈ? ਉਨ੍ਹਾਂ ਕਿਹਾ ਕਿ ਨੋਟਬੰਦੀ ਲਾਗੂ ਕਰਨ ਦੌਰਾਨ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਸ ਫੈਸਲੇ ਨਾਲ ਦੇਸ਼ ਵਿਚ ਅੱਤਵਾਦ, ਭ੍ਰਿਸ਼ਟਾਚਾਰ ਤੇ ਜਾਅਲੀ ਕਰੰਸੀ ਖਤਮ ਹੋਵੇਗੀ ਪਰ ਮੋਦੀ ਅਤੇ ਭਾਜਪਾ ਦੇ ਝੂਠੇ ਦਾਅਵਿਆਂ ਵਾਂਗ ਉਕਤ ਦਾਅਵੇ ਵੀ ਝੂਠੇ ਹੀ ਸਾਬਤ ਹੋਏ। 

PunjabKesari

ਪ੍ਰਧਾਨ ਮੰਤਰੀ ਅੱਜ ਦੇਸ਼ ਨੂੰ ਦੱਸਣ ਕਿ ਹੁਣ 2000 ਦੇ ਨਕਲੀ ਨੋਟਾਂ 'ਤੇ ਰੋਕ ਕਿਵੇਂ ਲੱਗੇਗੀ। ਇਸ ਮੌਕੇ ਜਗਦੀਸ਼ ਰਾਜ ਰਾਜਾ, ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ, ਸੂਬਾ ਕਾਂਗਰਸ ਦੇ ਸਕੱਤਰ ਅਸ਼ੋਕ ਗੁਪਤਾ, ਮਹਿੰਦਰ ਸਿੰਘ ਗੁੱਲੂ, ਵਿਜੇ ਕੁਮਾਰ ਦਕੋਹਾ, ਅੰਮ੍ਰਿਤ ਖੋਸਲਾ, ਡਾ. ਸੁਨੀਲ ਸ਼ਰਮਾ, ਰਾਕੇਸ਼ ਧੀਰ, ਜਸਵਿੰਦਰ ਸਿੰਘ ਪਾਲੀ, ਰਾਕੇਸ਼ ਕੁਮਾਰ, ਸੁਧੀਰ ਘੁੱਗੀ, ਜਗਜੀਤ ਸਿੰਘ ਜੀਤਾ, ਸੁਰਿੰਦਰ ਪੱਪਾ, ਅਨੂਪ ਪਾਠਕ, ਪਾਲੀ ਸਰੀਨ, ਬਬਲੀ ਬਰਾੜ ਤੇ ਹੋਰ ਵੀ ਮੌਜੂਦ ਸਨ।


Related News