ਮਨਪ੍ਰੀਤ ਬਾਦਲ ਦੇ ਸਾਲੇ ਜੋਜੋ ਵੱਲੋਂ ਲਾਏ ਦੋਸ਼ਾਂ ਤੋਂ ਭੜਕੇ ਰਾਜੇਸ਼ ਗਹਿਰੀਵਾਲਾ, ਜੀਜੇ-ਸਾਲੇ ਨੂੰ ਦਿੱਤੀ ਚਿਤਾਵਨੀ
Monday, Nov 21, 2022 - 08:05 PM (IST)

ਬਠਿੰਡਾ : ਆਲ ਇੰਡੀਆ ਗ੍ਰਾਮ ਸਭਾ ਵਿਕਾਸ ਕਮੇਟੀ ਪੰਜਾਬ ਪ੍ਰਦੇਸ਼ ਦੇ ਸੀਨਿਅਰ ਉੱਪ ਪ੍ਰਧਾਨ ਅਤੇ ਅੱਗਰਵਾਲ ਸਭਾ ਦੇ ਜਰਨਲ ਸਕੱਤਰ ਚੌਧਰੀ ਰਾਜੇਸ਼ ਗਹਿਰੀਵਾਲਾ ਨੇ ਜੋਜੋ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੂੰ ਸਾਬਤ ਕਰਨ ਦੀ ਚੁਣੌਤੀ ਦਿੰਦਿਆਂ ਅਜਿਹਾ ਨਾ ਕਰਨ 'ਤੇ ਪਾਰਟੀ 'ਚੋਂ ਬਾਹਰ ਕੱਢਣ ਦੀ ਚਿਤਾਵਨੀ ਦਿੱਤੀ ਹੈ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਾਲੇ ਜੋਜੋ ਨੇ ਸਾਬਕਾ ਕੈਬਨਿਟ ਮੰਤਰੀ ਗੋਲਡ ਮੈਡਲਿਸਟ ਚਿਰੰਜੀ ਲਾਲ ਗਰਗ ਅਤੇ ਬਠਿੰਡਾ ਜ਼ਿਲ੍ਹਾ ਕਾਂਗਰਸ ਪ੍ਰਧਨ ਐਡਵੋਕੇਟ ਰਾਜਨ ਗਰਗ 'ਤੇ ਸ਼ਹਿਰ ਦੇ ਮੇਨ ਐੱਮ. ਐੱਸ. ਡੀ. ਤੇ ਲਾਅ ਡਰਾਮਾ ਸਕੂਲ ਅਤੇ ਮਹਾਬੀਰ ਦਲ ਅਧਿਨ ਸਾਰੇ ਰਾਮਬਾਗਾਂ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸਨ। ਇਨ੍ਹਾਂ ਦੋਸ਼ਾਂ ਦਾ ਮੂੰਹ ਤੋੜ ਜਵਾਬ ਦਿੰਦਿਆਂ ਚੌਧਰੀ ਚਿਰੰਜੀ ਲਾਲ ਗਰਗ ਦੇ ਦੋਹਤੇ ਰਾਜੇਸ਼ ਗਹਰਿਵਾਲਾ ਨੇ ਜੋਜੋ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਨੂੰ ਸਾਬਿਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜੋਜੋ ਨੇ ਇਹ ਦੋਸ਼ ਸਾਬਿਤ ਨਾ ਕੀਤੇ ਤਾਂ ਆਉਣ ਵਾਲੇ 30 ਦਿਨਾਂ ਦੇ ਅੰਦਰ-ਅੰਦਰ ਜੀਜੇ-ਸਾਲੇ ਨੂੰ ਕਾੰਗਰਸ ਪਾਰਟੀ 'ਚੋਂ ਬਹਾਰ ਦਾ ਰਾਹ ਦਿਖਾ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ : ਇੰਦਰਬੀਰ ਸਿੰਘ ਨਿੱਜਰ
ਚੌਧਰੀ ਰਾਜੇਸ਼ ਗਹਿਰੀਵਾਲਾ ਨੇ ਬੀਤੇ ਦਿਨੀਂ ਬਠਿੰਡਾ ਤੋਂ 42 ਕੌਂਸਲਰਾਂ ਦਾ ਸ਼ਮਰਥਨ ਮਨਪ੍ਰੀਤ ਬਾਦਲ ਦੇ ਨਾਲ ਹੋਣ ਦੇ ਦਾਅਵਾ ਕਰਨ ਵਾਲੇ ਜੋਜੋ ਨੁੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਕਿ ਜੋਜੋ 40 ਕੌਂਸਲਰਾਂ ਨਾਲ ਮਨਪ੍ਰੀਤ ਬਾਦਲ ਦੀ ਫੋਟੋ ਖਿੱਚ ਕੇ ਵਿੱਖਾ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ। ਗਹਿਰੀਵਾਲਾ ਨੇ ਕਿਹਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਰਾਜਾ ਵੜਿੰਗ ਨੂੰ ਹਰਾਉਣ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ 'ਚ ਜੋਜੋ ਦੀ ਅਹਿਮ ਭੂਮਿਕਾ ਰਹੀ ਸੀ ਤੇ ਬੀਤੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦੇ ਰਾਜਨ ਗਰਗ ਦੀ ਅਗਵਾਈ ਹੇਠ ਰੱਖੇ ਸਮਾਗਮਾਂ 'ਚ ਕਾਂਗਰਸੀ ਵਰਕਰਾਂ ਅਤੇ ਕੁੱਝ ਕੌਂਸਲਰਾ ਨੂੰ ਫ਼ੋਨ ਕਰ ਕੇ ਜਾਣ ਤੋਂ ਰੋਕਿਆ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।