ਰਾਜਸਥਾਨ ਦੇ ਪੀੜਤ ਪਰਿਵਾਰਾਂ ਲਈ ਭੇਜੀ ਗਈ 626ਵੇਂ ਟਰੱਕ ਦੀ ਰਾਹਤ ਸਮੱਗਰੀ

Friday, Dec 03, 2021 - 02:25 PM (IST)

ਰਾਜਸਥਾਨ ਦੇ ਪੀੜਤ ਪਰਿਵਾਰਾਂ ਲਈ ਭੇਜੀ ਗਈ 626ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਰਾਜਸਥਾਨ (ਵਰਿੰਦਰ ਸ਼ਰਮਾ)–ਸਰਹੱਦ ’ਤੇ ਤਣਾਅ ਕਾਰਨ ਉੱਥੋਂ ਦੇ ਲੋਕ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਵੱਲੋਂ ਚਲਾਈ ਜਾ ਰਹੀ ਮੁਹਿੰਮ ਜਾਰੀ ਹੈ। 
ਬੀਤੇ ਦਿਨੀਂ ਭਗਵਾਨ ਮਹਾਵੀਰ ਜੈਨ ਸੇਵਾ ਸੰਸਥਾਨ ਦੇ ਰਾਕੇਸ਼ ਜੈਨ ਦੀ ਪ੍ਰੇਰਣਾ ਨਾਲ ਰਾਹਤ ਸਮੱਗਰੀ ਦਾ ਟਰੱਕ ਲੁਧਿਆਣਾ ਦੇ ਦਾਨਵੀਰ ਘਰਾਣੇ ਜੈਨ ਸਤੀਸ਼ ਹੌਜਰੀ ਵੱਲੋਂ ਰਜਨੀ ਜੈਨ (ਪਤਨੀ ਸ਼੍ਰੀ ਸੁਰੇਸ਼ ਜੈਨ), ਦੈਵਿਕ ਤੇ ਦਿਵਿਆਂਸ਼ (ਸਪੁੱਤਰ ਨੀਰੂ-ਸੰਨੀ ਜੈਨ) ਦੇ ਜਨਮ ਦਿਨ ਦੇ ਸਿਲਸਿਲੇ ’ਚ ਭੇਟ ਕੀਤਾ ਗਿਆ, ਜੋ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਵਲੋਂ ਸਰਹੱਦੀ ਪਰਿਵਾਰਾਂ ਨੂੰ ਭੇਟ ਕਰਨ ਲਈ ਰਵਾਨਾ ਕੀਤਾ ਗਿਆ, ਜਿਸ ਵਿਚ 500 ਟੀ-ਸ਼ਰਟਾਂ ਅਤੇ 500 ਫੁਲ ਲੋਅਰ ਸਨ।


author

shivani attri

Content Editor

Related News