ਰਾਜਸਥਾਨ ਦੀਆਂ ਤੇਜ਼ ਗਰਮ ਹਵਾਵਾਂ ਨਾਲ ਲੁਧਿਆਣਾ ’ਚ ਲੂ ਦਾ ਕਹਿਰ, ਲੋਕਾਂ ਦੇ ਛੁੱਟਣ ਲੱਗੇ ਪਸੀਨੇ

04/14/2022 9:17:57 AM

ਲੁਧਿਆਣਾ (ਸਲੂਜਾ) - ਰਾਜਸਥਾਨ ਤੋਂ ਪੰਜਾਬ ’ਚ ਤੇਜ਼ ਗਤੀ ਨਾਲ ਪੁੱਜ ਰਹੀਆਂ ਗਰਮ ਹਵਾਵਾਂ ਕਾਰਨ ਲੁਧਿਆਣਾ ’ਚ ਅੱਜ ਵੀ ਲੂ ਦਾ ਕਹਿਰ ਬਰਕਰਾਰ ਹੈ, ਜਿਸ ਕਾਰਨ ਲੁਧਿਆਣਵੀਆਂ ਦੇ ਪਸੀਨੇ ਛੁੱਟਦੇ ਨਜ਼ਰ ਆ ਰਹੇ ਹਨ। ਗਰਮੀ ਦੇ ਕਹਿਰ ਦੇ ਹਾਲਾਤ ਇਹ ਹਨ ਕਿ ਤੁਸੀਂ ਦੁਪਹਿਰ ਦੇ ਸਮੇਂ ਕੁਝ ਮਿੰਟ ਲਈ ਵੀ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਸ ਦੀ ਮਿਸਾਲ ਸੜਕਾਂ ’ਤੇ ਪੱਸਰਨ ਵਾਲੀ ਚੁੱਪ ਤੋਂ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 40 ਡਿਗਰੀ ਸੈਲਸੀਅਸ, ਜਦੋਂਕਿ ਘੱਟੋ-ਘੱਟ 22.6 ਡਿਗਰੀ ਸੈਲਸੀਅਸ ਰਿਹਾ।

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ

ਇਕ ਬਾਰਿਸ਼ ਦਾ ਇੰਤਜ਼ਾਰ
ਸੂਰਜ ਦੇਵਤਾ ਦੇ ਪ੍ਰਗਟ ਹੋਣ ਤੋਂ ਲੈ ਕੇ ਰਾਤ ਤੱਕ ਗਰਮੀ ਤੋਂ ਬੇਹਾਲ ਹੋਣ ਵਾਲੇ ਲੁਧਿਆਣਵੀਆਂ ਨੂੰ ਇਕ ਬਾਰਿਸ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਕਿ ਹਾਲ ਦੀ ਘੜੀ 17 ਅਪ੍ਰੈਲ ਤੱਕ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਮੌਸਮ ਦਾ ਮਿਜਾਜ਼ ਖੁਸ਼ਕ ਅਤੇ ਗਰਮ ਬਣਿਆ ਰਹੇਗਾ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ

ਡਾਕਟਰਾਂ ਦੀ ਸਲਾਹ
ਲੋਕਾਂ ਨੂੰ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਉਹ ਇਸ ਲੂ ਦੇ ਮੌਸਮ ’ਚ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਿਨਾਂ ਜ਼ਰੂਰੀ ਕੰਮ ਕੇ ਘਰੋਂ ਬਾਹਰ ਨਾ ਜਾਣ ਦੇਣ। ਲੋੜ ਮੁਤਾਬਕ ਪੀਣ ਵਾਲਾ ਪਾਣੀ ਅਤੇ ਘਰ ਵਿਚ ਪੀਣ ਵਾਲੇ ਉਤਪਾਦ ਤਿਆਰ ਕਰ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇਣ। ਇਸ ਮੌਸਮ ਵਿਚ ਕੁਝ ਦਿਨਾਂ ਲਈ ਸੈਰ ਕਰਨ ਤੋਂ ਪਰਹੇਜ਼ ਰੱਖਣ। ਜਿਹੜੇ ਲੋਕ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਹਨ, ਉਹ ਤਾਂ ਖ਼ਾਸ ਕਰ ਕੇ ਆਪਣੀ ਸਿਹਤ ਦਾ ਧਿਆਨ ਰੱਖਣ। ਆਪਣੇ ਪਾਲਤੂ ਜਾਨਵਰਾਂ ਨੂੰ ਅਣਦੇਖਿਆ ਕਰਨ ਦੀ ਭੁੱਲ ਨਾ ਕਰਨ। ਜੇਕਰ ਤੁਸੀਂ ਬੇਚੈਨੀ ਮਹਿਸੂਸ ਕਰ ਰਹੇ ਹੋ ਤਾਂ ਘਬਰਾਉਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰੋ ਨਾ ਕਿ ਖੁਦ ਡਾਕਟਰ ਬਣ ਕੇ ਆਪਣਾ ਇਲਾਜ ਸ਼ੁਰੂ ਕਰ ਲਓ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਪਾਵਰਕਾਮ ਲਈ ਚੁਣੌਤੀ
ਇਕ ਪਾਸੇ ਬਾਰਿਸ਼ ਨਹੀਂ ਹੋ ਰਹੀ, ਦੂਜੇ ਪਾਸੇ ਗਰਮੀ ਦਾ ਕਹਿਰ ਦਿਨ-ਬ ਦਿਨ ਵਧਦਾ ਜਾ ਰਿਹਾ ਹੈ, ਜਿਸ ਨਾਲ ਬਿਜਲੀ ਦੀ ਮੰਗ ਏ. ਸੀ. ਕਲਚਰ ਦੇ ਭਾਰੀ ਹੋਣ ਨਾਲ ਤੇਜ਼ੀ ਨਾਲ ਵਧਣ ਲੱਗੀ ਹੈ। ਜੇਕਰ ਆਉਣ ਵਾਲੇ ਦਿਨਾਂ ਦੌਰਾਨ ਬਾਰਿਸ਼ ਨਹੀਂ ਹੁੰਦੀ ਤਾਂ ਪਾਵਰਕਾਮ ਲਈ ਰੈਗੂਲਰ ਪਾਵਰ ਸਪਲਾਈ ਨੂੰ ਬਰਕਰਾਰ ਰੱਖ ਸਕਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ। ਲੁਧਿਆਣਾ ਸਮੇਤ ਪੰਜਾਬ ਦੇ ਲੋਕਾਂ ਨੂੰ ਅਣਐਲਾਨੇ ਪਾਵਰਕੱਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅਧਿਆਪਕ ਦੀ ਸ਼ਰਮਸਾਰ ਕਰਤੂਤ: ਵਿਆਹ ਦਾ ਝਾਂਸਾ ਦੇ 12ਵੀਂ ਜਮਾਤ ਦੀ ਵਿਦਿਆਰਥਣ ਨਾਲ ਬਣਾਏ ਸਰੀਰਕ ਸਬੰਧ


rajwinder kaur

Content Editor

Related News