ਸੜਕ ਹਾਦਸੇ 'ਚ ਐੱਨ.ਆਰ.ਆਈ. ਨੌਜਵਾਨ ਦੀ ਮੌਤ

Wednesday, Feb 20, 2019 - 10:10 AM (IST)

ਸੜਕ ਹਾਦਸੇ 'ਚ ਐੱਨ.ਆਰ.ਆਈ. ਨੌਜਵਾਨ ਦੀ ਮੌਤ

ਰਾਜਾਸਾਂਸੀ (ਰਾਜਵਿੰਦਰ,ਗੁਰਿੰਦਰ ਬਾਠ) : ਦੇਰ ਰਾਤ ਸੜਕ ਹਾਦਸੇ 'ਚ ਇਕ ਐੱਨ.ਆਰ.ਆਈ. ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ 10 ਵਜੇ ਦੇ ਕਰੀਬ ਅਜਨਾਲਾ-ਅੰਮ੍ਰਿਤਸਰ ਮੁੱਖ ਰੋਡ 'ਤੇ ਪਿੰਡ ਮਹਿਲ ਬੁਖਾਰੀ ਕੋਲ ਇਕ ਅਣਪਛਾਤੀ ਗੱਡੀ ਦੀ ਫਾਰਚੂਨਰ ਕਾਰ ਨਾਲ ਟੱਕਰ ਹੋਣ ਕਾਰਨ ਇਕ ਐੱਨ.ਆਰ.ਆਈ. ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਇਕ ਫਾਰਚੂਨਰ ਕਾਰ ਨੰ. ਪੀ ਬੀ 02 ਸੀ ਐੱਚ 8880 ਅੰਮ੍ਰਿਤਸਰ ਤੋਂ ਅਜਨਾਲਾ ਵੱਲ ਆ ਰਹੀ ਸੀ, ਜਿਸ ਦੀ ਕਿਸੇ ਅਣਪਛਾਤੀ ਗੱਡੀ ਨਾਲ ਟੱਕਰ ਹੋਣ ਕਾਰਨ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਰੋਡ 'ਤੇ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਪਰ ਉਹ ਜ਼ਖਮਾਂ ਦੀ  ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਵਨੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਕੱਲੋਮਾਹਲ ਵਜੋਂ ਹੋਈ। 


author

Baljeet Kaur

Content Editor

Related News