ਕਸਬਾ ਰਾਜਾਸਾਂਸੀ ''ਚ ਕੋਰੋਨਾ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

Saturday, Apr 25, 2020 - 06:52 PM (IST)

ਕਸਬਾ ਰਾਜਾਸਾਂਸੀ ''ਚ ਕੋਰੋਨਾ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

ਰਾਜਾਸਾਂਸੀ (ਰਾਜਵਿੰਦਰ ਹੁੰਦਲ): ਕਸਬਾ ਰਾਜਾਸਾਂਸੀ ਦੀ ਵਾਰਡ ਨੂੰ 8 'ਚ ਕੋਰੋਨਾ ਦਾ ਸ਼ੱਕੀ ਮਰੀਜ਼ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਡਾ. ਹਰਪ੍ਰੀਤ ਕੌਰ ਮੈਡੀਕਲ ਅਫਸਰ ਰਾਜਾਸਾਂਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਗੁਰਜੰਟ ਸਿੰਘ ਪੁੱਤਰ ਸਵਿੰਦਰ ਸਿੰਘ ਵਾਰਡ ਨੂੰ 8 ਵਾਸੀ ਰਾਜਾਸਾਂਸੀ 'ਚ ਕੋਰੋਨਾ ਦੇ ਲੱਛਣ ਹਨ।

ਇਹ ਵੀ ਪੜ੍ਹੋ: ਸਰਹੰਦ ਰੋਡ 'ਤੇ ਨੈਨੋ ਕਾਰ ਟਰੱਕ ਨਾਲ ਟਕਰਾਈ, 103 ਸਾਲਾ ਬਜੁਰਗ ਦੀ ਮੌਤ

ਉਕਤ ਮਰੀਜ ਦੀ ਚੈਕਅੱਪ ਕਰਕੇ ਉਸ ਨੂੰ ਅਗਲੇਰੀ ਜਾਂਚ ਕਰਨ ਲਈ ਪੁਲਸ ਦੀ ਨਿਗਰਾਨੀ ਹੇਠ ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮਰੀਜ ਦੇ ਸੈਂਪਲ ਲੈ ਕਿ ਅਗਲੇਰੀ ਜਾਂਚ ਜਾਰੀ ਹੈ।


author

Shyna

Content Editor

Related News