ਏਅਰਪੋਰਟ ਅਥਾਰਟੀ ਵੱਲੋਂ ਵਿਜ਼ੀਟਰ ਐਂਟਰੀ ਦੁਬਾਰਾ ਸ਼ੁਰੂ
Thursday, Jul 07, 2016 - 10:43 AM (IST)
ਅੰਮ੍ਰਿਤਸਰ (ਵੜੈਚ) : ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ ਏਅਰਪੋਰਟ ਰਾਜਾਸਾਂਸੀ ''ਤੇ ਬੰਦ ਕੀਤੀ ਵਿਜ਼ੀਟਰ ਐਂਟਰੀ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਦਿਨੀਂ ਪਠਾਨਕੋਟ ਦੇ ਮਾਮਲੇ ਦੇ ਸਬੰਧ ਵਿਚ ਖੁਫੀਆ ਰਿਪੋਰਟਾਂ ਮੁਤਾਬਕ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਰੋਕਥਾਮ ਦੇ ਮੱਦੇਨਜ਼ਰ ਏਅਰਪੋਰਟਾਂ ''ਤੇ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਸੀ, ਜਿਸ ਦੌਰਾਨ ਏਅਰਪੋਰਟ ਅਥਾਰਟੀ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਹੁਣ ਹਾਲਾਤ ਠੀਕ ਸਮਝਦਿਆਂ ਏਅਰਪੋਰਟ ਅਥਾਰਟੀ ਰਾਜਾਸਾਂਸੀ ਵੱਲੋਂ ਵਿਜ਼ੀਟਰ ਐਂਟਰੀ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ।
