ਭਾਜਪਾ ਨੇਤਾ 'ਤੇ ਸਾਥੀਆਂ ਨੇ ਟਰਾਂਸਪੋਰਟਰ ਨੂੰ ਕੁੱਟਿਆ, ਕੇਸ ਦਰਜ
Friday, Dec 14, 2018 - 12:02 PM (IST)
ਜਲੰਧਰ—ਥਾਣਾ ਨੰ. 5 ਦੀ ਪੁਲਸ ਨੇ ਭਾਜਪਾ ਨੇਤਾ ਰਾਜਨ ਅੰਗੁਰਾਲ ਅਤੇ ਉਸ ਦੇ ਕੁਝ ਸਾਥੀਆਂ 'ਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਰਾਜਨ ਅੰਗੁਰਾਲ ਅਤੇ ਉਸ ਦੇ ਸਾਥੀਆਂ ਨੇ ਟਰਾਂਪੋਰਟਰ ਦੀਪਕ ਕੁਮਾਰ 'ਤੇ ਬੰਦੂਕ ਰੱਖ 'ਤੇ ਉਸ ਦੀ ਮਾਰਕੁੱਟ ਕੀਤੀ ਹੈ।
ਪੀੜਤ ਦੀਪਕ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਬੱਸ ਬੁੱਕ ਕਰਾਈ ਸੀ, ਜਿਸ 'ਚ ਬਾਰਾਤ ਜਾਣੀ ਸੀ। ਅੱਜ ਜਦੋਂ ਉਹ ਸ਼ਾਮ ਨੂੰ ਬਾਰਾਤ ਲੈ ਕੇ ਸੇਂਟ ਸੋਲਜਰ ਕਾਲਜ ਸਥਿਤ ਇਕ ਰਿਜ਼ਾਰਟ 'ਚ ਜਾ ਰਹੇ ਸਨ ਤਾਂ ਨਹਿਰ ਵਲੋਂ ਬੱਸ ਮੋੜਦੇ ਸਮੇਂ ਰਾਜਨ ਅੰਗੁਰਾਲ ਆਪਣੀ ਕਾਰ 'ਚ ਆ ਰਿਹਾ ਸੀ। ਕਾਰ ਅਚਾਨਕ ਜਦੋਂ ਬੱਸ ਨਾਲ ਟਕਰਾਉਣ ਲੱਗੀ ਤਾਂ ਉਨ੍ਹਾਂ ਨੇ ਬੱਸ ਨੂੰ ਓਵਰਟੇਕ ਕਰ ਲਿਆ। ਕਿਸੇ ਤਰ੍ਹਾਂ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਗੁੱਸੇ 'ਚ ਆਏ ਰਾਜਨ ਅੰਗੁਰਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਸ ਦੇ ਨਾਲ ਗਾਲੀ-ਗਲੌਚ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ।
ਦੋਸ਼ ਹੈ ਕਿ ਮਾਰਕੁੱਟ 'ਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਜਿਸ ਨੂੰ ਲੈ ਕੇ ਪੁਲਸ ਨੇ ਦੀਪਕ ਦੇ ਬਿਆਨਾਂ 'ਤੇ ਰਾਜਨ ਅੰਗੁਰਾਲ ਅਤੇ ਉਸ ਦੇ 4-5 ਅਣਜਾਣ ਸਾਥੀਆਂ ਖਿਲਾਫ ਧਾਰਾ-341, 323,294,506,148,149 ਅਥੇ 25-54-59 ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਏ.ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।