ਰਾਜਾ ਵੜਿੰਗ ਵਿਰੁੱਧ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਵੇ ਦਰਜ : ਹਿੰਦੂ ਸੰਗਠਨ
Monday, Dec 31, 2018 - 02:30 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਸਥਾਨਕ ਹਿੰਦੂ ਸੰਗਠਨਾਂ ਨੇ ਗਿੱਦੜਬਾਹਾਂ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਵੱਲੋਂ ਸ੍ਰੀ ਹਨੂਮਾਨ ਚਾਲੀਸਾ ਦੀ ਪੰਕਤੀਆਂ ਨਾਲ ਛੇੜਛਾੜ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਵਿਧਾਇਕ ਖਿਲਾਫ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪੁਲਸ ਕੋਲ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸਿਟੀ ਪ੍ਰਧਾਨ ਸ਼ੰਕਰ ਦੁੱਗਲ, ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਕਰਨ ਦੀਵਾਨ, ਬ੍ਰਾਹਮਣ ਸਭਾ ਦੇ ਸਿਟੀ ਪ੍ਰਧਾਨ ਅਨਿਲ ਕੋਤਵਾਲ, ਐਡਵੋਕੇਟ ਜੇ.ਕੇ.ਦੱਤਾ, ਡਾ.ਅਸ਼ਵਨੀ ਧੀਰ ਅਤੇ ਗਿਰੀਸ਼ ਮੈਹਨ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਨੇ ਪਹਿਲਾ ਵੀ ਹਿੰਦੂ ਧਰਮ ਦਾ ਅਪਮਾਨ ਕੀਤਾ ਸੀ। ਹੁਣ ਸ੍ਰੀ ਹਨੂਮਾਨ ਚਾਲੀਸਾ ਨਾਲ ਛੇੜਛਾੜ ਕਰਨ ਦਾ ਮਾਮਲਾ ਅਤਿ ਗੰਭੀਰ ਹੈ। ਇਸ ਮੌਕੇ ਕਪਿਲ ਕਿਰਪਾਲ, ਕਮਲ ਸ਼ਰਮਾ, ਪੂਨਮ ਮਾਨਿਕ, ਰੋਹਿਤ ਮਿੱਡਾ, ਮਨੋਜ ਕੰਡਾ, ਹਰੀਸ਼, ਸਤਨਾਮ, ਗੌਰਵ ਚੋਪੜਾ, ਪ੍ਰਿੰਸ ਏੇਰੀ, ਰਾਘਵ ਸਹਿਜਪਾਲ ਅਤੇ ਵਿਕਾਸ ਨਾਰਦ ਆਦਿ ਹਾਜ਼ਰ ਸਨ।
ਸ਼ਿਵ ਸੈਨਾ ਫੂਕੇਗੀ ਕਾਂਗਰਸ ਵਿਧਾਇਕ ਦਾ ਪੁਤਲਾ : ਸ਼ਿਵ ਸੈਨਾ (ਬਾਲ ਠਾਕਰੇ) ਦੇ ਸੂਬਾ ਆਗੂ ਨਰਿੰਦਰ ਰਾਠੌਰ, ਵਰੁਣ ਸੋਬਤੀ, ਜ਼ਿਲਾ ਪ੍ਰਧਾਨ ਆਰ. ਕੇ. ਮਹਿੰਦੀ ਅਤੇ ਐੱਨ.ਆਰ.ਆਈ ਸੈੱਲ ਦੇ ਸੂਬਾ ਪ੍ਰਧਾਨ ਕੀਮਤੀ ਲਾਲ ਨੇ ਕਿਹਾ ਕਿ ਜੇਕਰ ਇਸ ਮਾਮਲੇ 'ਚ ਵਿਧਾਇਕ ਨੇ ਹਿੰਦੂ ਸਮਾਜ ਤੋਂ ਜਲਦ ਮੁਆਫੀ ਨਹੀਂ ਮੰਗੀ ਤਾਂ ਵਿਧਾਇਕ ਦਾ ਚੰਡੀਗੜ੍ਹ ਚੌਕ ਵਿਚ ਪੁਤਲਾ ਫੂਕ ਕੇ ਰੋਸ ਦਿਖਾਵਾ ਕੀਤਾ ਜਾਵੇਗਾ ਅਤੇ ਜ਼ਿਲਾ ਪ੍ਰਸ਼ਾਸਨ ਦੀ ਮਾਰਫਤ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ-ਪੱਤਰ ਭੇਜ ਕੇ ਵਿਧਾਇਕ 'ਤੇ ਪੁਲਸ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ।