ਰਾਜਾ ਵੜਿੰਗ ''ਤੇ ਲੱਗੇ ਅਕਾਲੀ ਨੇਤਾ ਨੂੰ ਅਗਵਾ ਕਰਵਾਉਣ ਦੇ ਦੋਸ਼ (ਵੀਡੀਓ)

Sunday, Sep 09, 2018 - 10:13 AM (IST)

ਬਠਿੰਡਾ (ਅਮਿਤ ਸ਼ਰਮਾ)— ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਿਰ 'ਤੇ ਨੇ..ਇਸ ਦੌਰਾਨ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਮਾਮਲਾ ਗਿੱਦੜਬਾਹਾ ਹਲਕੇ ਦਾ ਹੈ ਜਿਥੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਂਗਰਸ ਲੀਡਰਾਂ ਨੇ ਅਗਵਾ ਕਰ ਲਿਆ। ਅਕਾਲੀ ਲੀਡਰਾਂ ਨੇ ਖੁਲਾਸਾ ਕਰਦਿਆਂ ਕਾਂਗਰਸ ਦੇ ਰਾਜਾ ਵੜਿੰਗ 'ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤ ਦਾ ਕਹਿਣਾ ਹੈ ਕਿ ਅਗਵਾਕਾਰ ਰਾਜਾ ਵੜਿੰਗ ਨਾਲ ਫੋਨ 'ਤੇ ਗੱਲ ਕਰ ਰਹੇ ਸੀ, ਜਿਸ ਦੌਰਾਨ ਉਸ ਨੂੰ ਅਗਵਾ ਕੀਤਾ ਗਿਆ।
ਉਥੇ ਹੀ ਅਕਾਲੀ ਨੇਤਾ ਡਿੰਪੀ ਢਿਲੋਂ ਨੇ ਰਾਜਾ ਵੜਿੰਗ 'ਤੇ ਦੋਸ਼ ਲਗਾਉਂਦਿਆਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਸਬੰਧੀ ਅਕਾਲੀ ਦਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਤਾਂ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਸਲ ਸੱਚਾਈ ਕੀ ਹੈ।


Related News