ਰਤਨ ਟਾਟਾ ਦੇ ਦਿਹਾਂਤ ''ਤੇ ਰਾਜਾ ਵੜਿੰਗ ਨੇ ਜਤਾਇਆ ਦੁੱਖ਼

Thursday, Oct 10, 2024 - 11:13 AM (IST)

ਜਲੰਧਰ (ਵੈੱਬ ਡੈਸਕ)- ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦੇ ਦਿਹਾਂਤ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਦੁੱਖ਼ ਜਤਾਉਂਦੇ ਰਾਜਾ ਵੜਿੰਗ ਨੇ ਕਿਹਾ ਕਿ ਆਪਣੀ ਬੇਮਿਸਾਲ ਅਗਵਾਈ ਅਤੇ ਪਰਉਪਕਾਰ ਦੁਆਰਾ ਭਾਰਤ ਨੂੰ ਬਦਲਣ ਵਾਲੇ ਦੂਰਦਰਸ਼ੀ ਸ਼੍ਰੀ ਰਤਨ ਟਾਟਾ ਜੀ ਦੇ ਦਿਹਾਂਤ ਨਾਲ ਬਹੁਤ ਦੁੱਖ਼ ਹੋਇਆ। ਸਿਹਤ ਸੰਭਾਲ ਤੋਂ ਲੈ ਕੇ ਸਿੱਖਿਆ ਤੱਕ ਸਮਾਜ ਦੀ ਬਿਹਤਰੀ ਲਈ ਉਨ੍ਹਾਂ ਦੇ ਨਿਰਸਵਾਰਥ ਸਮਰਪਣ ਨੇ ਲੱਖਾਂ ਜ਼ਿੰਦਗੀਆਂ ਨੂੰ ਛੂਹਿਆ। ਮੈਂ ਉਨ੍ਹਾਂ ਦੀ ਜੀਵਨ ਭਰ ਸੇਵਾ ਅਤੇ ਦਇਆ ਦੀ ਸਦੀਵੀ ਵਿਰਾਸਤ ਨੂੰ ਸਲਾਮ ਕਰਦਾ ਹਾਂ।

ਦੱਸ ਦੇਈਏ ਕਿ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਨ੍ਹਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖ਼ਰੀ ਸਾਹ ਲਿਆ। ਭਾਰਤ ਦੇ ਉੱਘੇ ਉਦਯੋਗਪਤੀ ਰਤਨ ਟਾਟਾ 86 ਸਾਲ ਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ।  ਰਤਨ ਟਾਟਾ ਸਿਰਫ਼ ਅਰਬਪਤੀ ਹੀ ਨਹੀਂ ਸਨ, ਸਗੋਂ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਟਾਟਾ ਗਰੁੱਪ ਨਾਲ ਮਿਲ ਕੇ ਇਸ ਦੇਸ਼ ਅਤੇ ਇਥੋਂ ਦੇ ਕਰੋੜਾਂ ਲੋਕਾਂ ਨੂੰ ਬਹੁਤ ਕੁਝ ਦਿੱਤਾ ਹੈ। ਇਸ ਕਾਰਨ ਰਤਨ ਟਾਟਾ ਦੇ ਦਿਹਾਂਤ ਨਾਲ ਹਰ ਕੋਈ ਦੁਖ਼ੀ ਹੈ।

ਇਹ ਵੀ ਪੜ੍ਹੋ- ਡਰੱਗ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫ਼ਾਸ਼, 5 ਕਿੱਲੋ ਹੈਰੋਇਨ ਤੇ 3.95 ਲੱਖ ਦੀ ਡਰੱਗ ਮਨੀ ਸਣੇ 3 ਗ੍ਰਿਫ਼ਤਾਰ

PunjabKesari

ਰਤਨ ਟਾਟਾ ਦਾ ਜਾਣਾ ਦੇਸ਼ ਲਈ ਵੱਡਾ ਘਾਟਾ ਹੈ। ਹਾਲਾਂਕਿ ਦੇਸ਼ ਉਨ੍ਹਾਂ ਨੂੰ ਕਦੇ ਨਹੀਂ ਭੁੱਲੇਗਾ। ਉਨ੍ਹਾਂ ਨੇ ਦੇਸ਼ ਲਈ ਕਈ ਮਹਾਨ ਕੰਮ ਕੀਤੇ ਹਨ। ਰਤਨ ਟਾਟਾ ਨੇ ਟਾਟਾ ਗਰੁੱਪ ਨੂੰ ਉਚਾਈਆਂ 'ਤੇ ਲਿਜਾਣ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਦੇਸ਼ ਅਤੇ ਆਮ ਲੋਕਾਂ ਲਈ ਕਈ ਅਜਿਹੇ ਕੰਮ ਕੀਤੇ, ਜਿਨ੍ਹਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਤਨ ਟਾਟਾ ਇੱਕ ਉਦਾਰ ਵਿਅਕਤੀ ਸਨ ਅਤੇ ਮੁਸੀਬਤ ਦੇ ਸਮੇਂ ਦੇਸ਼ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ।

ਇਹ ਵੀ ਪੜ੍ਹੋ-  ਪੰਜਾਬ 'ਚ 15 ਅਕਤੂਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News