ਇੰਟਰਨੈਸ਼ਨਲ ਡਰੱਗ ਸਮੱਗਲਰ ਰਾਜਾ ਕੰਦੋਲਾ ’ਤੇ ਦਰਜ ਆਈਸ ਸਮੱਗਲਿੰਗ ਕੇਸ ਦੀ ਸੁਣਵਾਈ 5 ਨੂੰ
Thursday, Aug 23, 2018 - 06:02 AM (IST)

ਜਲੰਧਰ, (ਮ੍ਰਿਦੁਲ, ਭਾਰਦਵਾਜ)— ਇੰਟਰਨੈਸ਼ਨਲ ਆਈਸ ਸਮੱਗਲਰ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ’ਤੇ ਥਾਣਾ ਕਰਤਾਰਪੁਰ ਵਿਚ ਦਰਜ 60 ਨੰਬਰ ਐੱਫ. ਆਈ. ਆਰ. ਮਾਮਲੇ ਵਿਚ 5 ਸਤੰਬਰ ਨੂੰ ਕੋਰਟ ਵਿਚ ਸੁਣਵਾਈ ਹੋਵੇਗੀ। ਹਾਲਾਂਕਿ ਇਸ ਕੇਸ ਵਿਚ ਫਿਲਹਾਲ ਕੋਰਟ ਵਿਚ ਦੋਵਾਂ ਪੱਖਾਂ ਵਲੋਂ ਸਬੂਤ ਵੀ ਦਿੱਤੇ ਜਾ ਰਹੇ ਹਨ। ਉਥੇ ਬੀਤੇ ਦਿਨੀਂ ਰਾਜਾ ਕੰਦੋਲਾ ’ਤੇ ਥਾਣਾ ਗੜ੍ਹਸ਼ੰਕਰ ਵਿਚ 2 ਜੂਨ 2012 ਨੂੰ ਦਰਜ ਕੇਸ ਦਰਜ ਰਾਜਾ ਕੰਦੋਲਾ ਤੇ ਉਸਦੀ ਗਰਲਫ੍ਰੈਂਡ ਵਾਨਿਆ ਖੰਨਾ ਬਰੀ ਹੋ ਗਈ ਸੀ। ਉਥੇ ਕੇਸ ਦੀ ਜਾਂਚ ਵਿਚ ਪੁਲਸ ਨੇ ਮੌਕੇ ’ਤੇ 5 ਲੋਕ ਗ੍ਰਿਫਤਾਰ ਕੀਤੇ ਗਏ ਪਰ ਜਾਂਚ ਦੌਰਾਨ ਡਰੱਗ ਰੈਕੇਟ ਦੇ ਤਾਰ ਦਿੱਲੀ, ਪਾਕਿਸਤਾਨ ਤੇ ਹੋਰ ਜਗ੍ਹਾ ਨਾਲ ਜੁੜੇ ਸਨ, ਜਿਸ ਕਾਰਨ ਪੁਲਸ ਨੇ ਥਾਣਾ ਗੜ੍ਹਸ਼ੰਕਰ ਵਿਚ ਦਰਜ ਕੇਸ ਦੀ ਜਾਂਚ ਦੌਰਾਨ ਕੰਦੋਲਾ ਸਮੇਤ 10 ਲੋਕਾਂ ਨੂੰ ਨਾਮਜ਼ਦ ਕੀਤਾ ਸੀ, ਜਿਸ ਵਿਚ ਬੀਤੇ ਦਿਨੀਂ ਅਮਨਦੀਪ ਸਿੰਘ ਚੀਮਾ ਅਤੇ ਸੁਖਵਿੰਦਰ ਸਿੰਘ ਉਰਫ ਲੱਡੂ ਨੂੰ ਕੋਰਟ ਨੇ ਸਜ਼ਾ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 2 ਜੂਨ 2012 ਨੂੰ ਦਰਜ ਗੜ੍ਹਸ਼ੰਕਰ ਥਾਣਾ ਵਿਚ ਐੱਫ. ਆਈ. ਆਰ. ਵਿਚ ਜਦੋਂ ਕੇਸ ਕੋਰਟ ਵਿਚ ਪਹੁੰਚਿਆ ਤਾਂ ਇਸ ਕੇਸ ਵਿਚ ਬਰਖਾਸਤ ਇੰਸ. ਇੰਦਰਜੀਤ ਸਿੰਘ ਨੂੰ ਵੀ ਕੋਰਟ ਨੇ ਮੰਨਿਆ ਸੀ, ਜਿਸ ਦੇ ਕਹਿਣ ’ਤੇ ਕੋਰਟ ਨੇ ਫੜੇ ਗਏ ਮੁਲਜ਼ਮ ਚੀਮਾ ਅਤੇ ਲੱਡੂ ਨੂੰ ਸਜ਼ਾ ਸੁਣਾਈ ਅਤੇ ਕੰਦੋਲਾ ਉਸਦੀ ਗਰਲਫ੍ਰੈਂਡ ਵਾਨਿਆ ਤੇ ਹੋਰ ਫੜੇ ਗਏ ਸਮੱਗਲਰਾਂ ਨੂੰ ਬਰੀ ਕਰ ਦਿੱਤਾ ਗਿਆ। ਫਿਲਹਾਲ ਕੰਦੋਲਾ ਦੀ ਗਰਲਫ੍ਰੈਂਡ ਵਾਨਿਆ ਇਸ ਸਮੇਂ ਦਿੱਲੀ ਵਿਚ ਹੈ, ਹਾਲਾਂਕਿ ਰਾਜਾ ਕੰਦੋਲਾ ’ਤੇ ਥਾਣਾ ਕਰਤਾਰਪੁਰ ਵਿਚ 2012 ਵਿਚ ਆਈਸ ਸਮੱਗਲਿੰਗ ਦੇ ਦੋਸ਼ ਵਿਚ ਦਰਜ ਐੱਫ. ਆਈ. ਆਰ. ਦੇ ਕੇਸ ਵਿਚ ਫਿਲਹਾਲ ਅੰਡਰ ਟ੍ਰਾਇਲ ਜਿਸ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ।