ਲੁਧਿਆਣਾ ''ਚ ਲੱਗੀ ਸਾਉਣ ਦੀ ਝੜੀ, ਕਈ ਥਾਈਂ ਭਰਿਆ ਪਾਣੀ (ਤਸਵੀਰਾਂ)

Tuesday, Aug 07, 2018 - 02:42 PM (IST)

ਲੁਧਿਆਣਾ ''ਚ ਲੱਗੀ ਸਾਉਣ ਦੀ ਝੜੀ, ਕਈ ਥਾਈਂ ਭਰਿਆ ਪਾਣੀ (ਤਸਵੀਰਾਂ)

ਲੁਧਿਆਣਾ (ਸੰਜੇ ਗਰਗ) : ਪੰਜਾਬ ਦੇ ਕਈ ਇਲਾਕਿਆਂ ਸਮੇਤ ਲੁਧਿਆਣਾ ਸ਼ਹਿਰ 'ਚ ਮੰਗਲਵਾਰ ਸਵੇਰ ਤੋਂ ਹੋ ਰਹੀ ਬਾਰਸ਼ ਕਾਰਨ ਸ਼ਹਿਰ ਦੇ ਕਈ ਹਿੱਸਿਆ 'ਚ ਪਾਣੀ ਭਰ ਗਿਆ। ਬਾਰਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ, ਉੱਥੇ ਹੀ ਥਾਂ-ਥਾਂ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesari

ਸ਼ਹਿਰ ਦੇ ਕਈ ਥਾਈਂ ਲਗਾਤਾਰ ਬਾਰਸ਼ ਹੋ ਰਹੀ ਹੈ। ਬਾਰਸ਼ ਕਾਰਨ ਸਵੇਰ ਦੇ ਸਮੇਂ ਸਕੂਲਾਂ, ਕਾਲਜਾਂ ਤੇ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤ ਹੋਈ।

PunjabKesari

ਫਿਲਹਾਲ ਬਾਰਸ਼ ਕਾਰਨ ਸ਼ਹਿਰ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਅਤੇ ਲੋਕ ਇਸ ਸਾਉਣ ਦੀ ਮਹੀਨੇ ਲੱਗੀ ਝੜੀ ਦਾ ਖੂਬ ਆਨੰਦ ਲੈ ਰਹੇ ਹਨ।  


Related News