ਚੰਡੀਗੜ੍ਹ-ਮੋਹਾਲੀ ''ਚ ਭਾਰੀ ਬਾਰਸ਼, ਪਾਣੀ ''ਚ ਡੁੱਬੀਆਂ ਸੜਕਾਂ

Tuesday, Jul 09, 2019 - 12:42 PM (IST)

ਚੰਡੀਗੜ੍ਹ-ਮੋਹਾਲੀ ''ਚ ਭਾਰੀ ਬਾਰਸ਼, ਪਾਣੀ ''ਚ ਡੁੱਬੀਆਂ ਸੜਕਾਂ

ਚੰਡੀਗੜ੍ਹ/ਮੋਹਾਲੀ : ਚੰਡੀਗੜ੍ਹ ਅਤੇ ਮੋਹਾਲੀ 'ਚ ਮੰਗਲਵਾਰ ਸਵੇਰੇ ਕਰੀਬ 8 ਵਜੇ ਤੋਂ ਹੀ ਭਾਰੀ ਬਾਰਸ਼ ਸ਼ੁਰੂ ਹੋ ਗਈ ਅਤੇ ਮੌਸਮ ਠੰਡਾ ਹੋ ਗਿਆ।

PunjabKesari

2-3 ਘੰਟੇ ਲਗਾਤਾਰ ਪਈ ਬਾਰਸ਼ ਕਾਰਨ ਜਿੱਥੇ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ, ਉੱਥੇ ਹੀ ਮੋਹਾਲੀ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈਆਂ।

PunjabKesari

ਇਸ ਕਾਰਨ ਸਵੇਰ ਦੇ ਸਮੇਂ ਕੰਮਾਂ-ਕਾਰਾਂ ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਬੀਤੀ ਰਾਤ ਤੋਂ ਹੀ ਆਸਮਾਨ 'ਚ ਬੱਦਲ ਛਾਏ ਹੋਏ ਸਨ , ਜਿਸ ਤੋਂ ਬਾਅਦ ਸਵੇਰੇ ਬਾਰਸ਼ ਸ਼ੁਰੂ ਹੋ ਗਈ।

PunjabKesari

ਗਰਮੀ ਦੇ ਮਾਰੇ ਲੋਕਾਂ ਦੇ ਚਿਹਰੇ 'ਤੇ ਬਾਰਸ਼ ਨੇ ਖੁਸ਼ੀ ਲਿਆ ਦਿੱਤੀ। ਫਿਲਹਾਲ ਸ਼ਹਿਰ ਦਾ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਬਣਿਆ ਹੋਇਆ ਹੈ ਅਤੇ ਹਲਕੀ-ਹਲਕੀ ਬੂੰਦਾਬਾਂਦੀ ਜਾਰੀ ਹੈ। 


 


author

Babita

Content Editor

Related News