ਮੀਂਹ ਦਾ ਕਹਿਰ, ਛੱਤ ਡਿੱਗਣ ਨਾਲ 2 ਮਾਸੂਮ ਬੱਚਿਆਂ ਦੀ ਮੌਤ

06/30/2017 5:26:00 PM

 

ਗੁਰੂਹਰਸਹਾਏ—ਪੰਜਾਬ 'ਚ ਪੈ ਰਹੇ ਮੀਂਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਸੀਵਰੇਜ਼ ਵਿਵਸਥਾ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ। ਸ਼ਹਿਰਾਂ 'ਚ ਸੜਕਾਂ ਅਤੇ ਗਲੀਆਂ 'ਚ ਪਾਣੀ ਜਮ੍ਹਾ ਹੋਣ ਕਾਰਨ ਇਹ ਪਾਣੀ ਲੋਕਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ ਹੈ।
ਫਿਰੋਜ਼ਪੁਰ ਦੇ ਗੁਰੂਹਰਸਹਾਏ 'ਚ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਨਾਲ ਪਰਮਿੰਦਰ ਸਿੰਘ (3) ਅਤੇ ਅਕਾਸ਼ਦੀਪ ਸਿੰਘ (7) ਸਾਲ ਦੇ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਹੈ। ਜੋ ਸਕੇ ਭਰਾ ਸਨ। ਉੱਥੇ ਹੀ ਇਕ ਲੜਕੀ ਅਤੇ ਮ੍ਰਿਤਕ ਬੱਚਿਆਂ ਦੀ ਮਾਂ ਗੰਭੀਰ ਤੌਰ 'ਤੇ ਜ਼ਖਮੀ ਹੋ ਗਈ। ਉਨ੍ਹਾਂ ਨੂੰ ਇਲਾਜ ਲਈ ਸਥਾਨਕ 'ਚ ਦਾਖਲ ਕਰਵਾਇਆ ਗਿਆ ਹੈ ।ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਭੁਪਿੰਦਰ ਸਿੰਘ ਨੇ ਕਾਰਵਾਈ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News