ਲਗਾਤਾਰ ਪਏ ਮੀਂਹ ਅਤੇ ਤੂਫਾਨ ਨੇ ਢਾਹੇ ਕਿਸਾਨਾਂ ਦੇ ਬਣਾਏ ਆਰਜ਼ੀ ਘਰ, ਫਟਿਆ ਪੰਡਾਲ ’ਚ ਲੱਗਾ ਵੱਡਾ ਟੈਂਟ
Friday, May 21, 2021 - 06:21 PM (IST)
ਭਵਾਨੀਗੜ੍ਹ /ਨਵੀਂ ਦਿੱਲੀ (ਕਾਂਸਲ) - ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੱਜ ਵੀ ਬੈਠੇ ਹੋਏ ਹਨ। ਚੱਲ ਰਹੇ ਕਿਸਾਨ ਮੋਰਚੇ ਵਿੱਚ ਕਿਸਾਨਾਂ, ਮਜ਼ਦੂਰਾਂ, ਜਨਾਨੀਆਂ ਅਤੇ ਕਿਰਤੀ ਲੋਕਾਂ ਦਾ ਮੋਦੀ ਹਕੂਮਤ ਸਬਰ ਪਰਖ ਰਹੀ ਹੈ ਅਤੇ ਸਰਕਾਰਾਂ ਵੱਲੋਂ ਇਲਾਜ ਦੇ ਪੁਖਤਾ ਪ੍ਰਬੰਧ ਨਾ ਕਰਨ ਕਰਕੇ ਕੋਰੋਨਾ ਦਾ ਲੋਕ ਸੰਤਾਪ ਭੋਗ ਰਹੇ ਹਨ। ਉਥੇ ਹੀ ਦੂਜੇ ਪਾਸੇ ਕੁਦਰਤ ਵੀ ਮੀਂਹ ਵਰ੍ਹਾਂ ਕੇ ਅਤੇ ਤੂਫ਼ਾਨ ਰਾਹੀਂ ਕਿਸਾਨਾਂ ਦਾ ਸਬਰ ਪਰਖ ਰਹੀ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ ਵੀ ਬਲੈਕ ਫ਼ੰਗਸ ਨੇ ਦਿੱਤੀ ਦਸਤਕ, ਸਾਹਮਣੇ ਆਏ 2 ਸ਼ੱਕੀ ਮਰੀਜ਼
ਟਿਕਰੀ ਸਰਹੱਦ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੋਮਾ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਸਕੱਤਰ ਹਰਿੰਦਰ ਬਿੰਦੂ ਨੇ ਸਾਂਝਾਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਲਗਾਤਾਰ ਮੀਂਹ ਪੈਣ ਅਤੇ ਤੂਫਾਨ ਕਾਰਨ ਕਿਸਾਨਾਂ ਦੇ ਆਰਜ਼ੀ ਬਣਾਏ ਹੋਏ ਘਰ ਢਹਿ ਗਏ ਹਨ। ਪੰਡਾਲ ਵਿੱਚ ਲੱਗਿਆ ਵੱਡਾ ਟੈਂਟ ਫੱਟਣ ਕਾਰਨ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਤੋਂ ਬਾਅਦ ਨੀਵੀਆਂ ਥਾਵਾਂ ’ਤੇ ਪਾਣੀ ਖੜ੍ਹਨ, ਮੱਛਰ ਤੇ ਹੋਰ ਰੋਗਾਣੂ ਪੈਦਾ ਕਰਨ ਵਾਲੇ ਜੀਵ ਪੈਦਾ ਹੋਣ ’ਤੇ ਬੀਮਾਰੀਆਂ ਦਾ ਖ਼ਤਰਾ ਵਧ ਜਾਵੇਗਾ। ਇਸ ਦੇ ਬਾਵਜੂਦ ਲੋਕਾਂ ਦੇ ਹੌਸਲੇ ਬੁਲੰਦ ਹਨ।
ਪੜ੍ਹੋ ਇਹ ਵੀ ਖਬਰ - ਫੌਜੀ ਪ੍ਰੇਮੀ ਨੇ ਵਿਆਹ ਤੋਂ ਕੀਤਾ ਇਨਕਾਰ, ਕੁੜੀ ਨੇ ਖ਼ੌਫ਼ਨਾਕ ਕਦਮ ਚੁੱਕ ਸੁਸਾਇਡ ਨੋਟ ’ਚ ਦੱਸਿਆ ਅਸਲ ਸੱਚ
ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰਾਂ ਦੀ ਜ਼ਿੰਦਗੀ ਹਮੇਸ਼ਾ ਖੇਤੀ ਬਚਾਉਣ ਲਈ ਸੰਘਰਸਸ਼ੀਲ ਰਹਿੰਦੀ ਹੈ। ਉਹ ਆਪਣੀਆ ਫ਼ਸਲਾਂ ਨੂੰ ਬਚਾਉਣ ਲਈ ਸਾਰਾ ਸਾਲ ਗਰਮੀ, ਸਰਦੀ, ਤੂਫ਼ਾਨ ਅਤੇ ਗੜੇਮਾਰੀ ’ਚ ਹਮੇਸ਼ਾ ਖੁੱਲ੍ਹੇ ਅਸਮਾਨ ਹੇਠ ਖੇਤਾਂ ਵਿੱਚ ਕੰਮ ਕਰਦੇ ਹਨ। ਇਸ ਦੌਰਾਨ ਉਹ ਸੱਪਾਂ, ਖੇਤੀ ਮੋਟਰਾਂ ਅਤੇ ਮਸ਼ੀਨਰੀ ਦੀਆਂ ਦੁਰਘਟਨਾਵਾਂ ਆਦਿ ਦਾ ਸਾਹਮਣਾ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਹਰ ਮੁਸੀਬਤ ਝੱਲਦੇ ਹੋਏ ਆਪਣੀ ਜ਼ਮੀਨ ਬਚਾਉਣ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ
ਉਨ੍ਹਾਂ ਡੀ.ਏ.ਪੀ. ਖਾਦ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਕਿਹਾ ਕਿ ਮੋਦੀ ਹਕੂਮਤ ਨੇ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਪਰ ਖੇਤੀ ਲਾਗਤ ਖ਼ਰਚਿਆਂ ਵਿੱਚ ਲਗਾਤਾਰ ਵਾਧਾ ਕਰ ਕੇ ਕੰਪਨੀਆਂ ਦੇ ਮੁਨਾਫ਼ਿਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੇ ਦਬਾਅ ਸਦਕਾ ਭਾਵੇਂ ਡੀ.ਏ.ਪੀ. 'ਤੇ ਸਬਸਿਡੀ ਦੇ ਕੇ ਉਹੀ ਰੇਟ ਰੱਖਣ ਦੀ ਗੱਲ ਆਖੀ ਜਾ ਰਹੀ ਹੈ। ਪਹਿਲਾਂ ਡੀ.ਏ.ਪੀ. ਦਾ ਰੇਟ 500 ਰੁਪਏ ਤੋਂ ਵਧਾ ਕੇ 1200 ਫਿਰ 1700 ਅਤੇ ਹੁਣ 2400 ਰੁਪਏ ਪ੍ਰਤੀ ਗੱਟਾ (50 ਕਿੱਲੋ) ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖਬਰ - ਨਾਜਾਇਜ਼ ਸਬੰਧਾਂ ਤੋਂ ਖਫ਼ਾ ਪਤੀ ਨੇ ਪਤਨੀ ਤੇ ਉਸਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਜੰਗਲ ’ਚ ਸੁੱਟੀਆਂ ਲਾਸ਼ਾਂ
ਦੱਸ ਦੇਈਏ ਕਿ ਕਿਸਾਨ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣ, ਬਿਜਲੀ ਸੋਧ ਬਿੱਲ ਰੱਦ ਕਰਵਾਉਣ, ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਭਾਰੀ ਜੁਰਮਾਨੇ ਅਤੇ ਸਜ਼ਾਵਾਂ ਵਾਲਾ ਬਿੱਲ ਰੱਦ ਕਰਵਾਉਣ, ਸਾਰੇ ਰਾਜਾਂ ਵਿੱਚ ਸਾਰੀਆਂ ਫ਼ਸਲਾਂ ਦੀ ਘੱਟੋ ਘੱਟ ਸਰਕਾਰੀ ਖ਼ਰੀਦ ਮੁੱਲ ਤੇ ਖਰੀਦ ਦੀ ਗਾਰੰਟੀ ਕਰਵਾਉਣ ਅਤੇ ਸਰਬ ਜਨਤਕ ਵੰਡ ਪ੍ਰਣਾਲੀ ਰਾਹੀਂ ਸਾਰੇ ਗ਼ਰੀਬ ਲੋਕਾਂ ਨੂੰ ਰਸੋਈ ਦੀਆਂ ਵਸਤਾਂ ਮੁਫ਼ਤ ਜਾਂ ਸਸਤੇ ਰੇਟਾਂ ’ਤੇ ਸਰਕਾਰੀ ਡਿੱਪੂਆਂ ਰਾਹੀਂ ਜਾਰੀ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਬੈਠੇ ਹੋਏ ਹਨ। ਇਸ ਮੋਰਚੇ ਨੂੰ ਕਈ ਮਹੀਨੇ ਹੋ ਗਏ ਹਨ।
ਪੜ੍ਹੋ ਇਹ ਵੀ ਖਬਰ - ਭਰਾਵਾਂ 'ਚ ਹੋਏ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪੁੱਤ ਨੇ ਪਿਓ ਨੂੰ ਦਿੱਤੀ ਦਰਦਨਾਕ ਮੌਤ