ਮੀਂਹ ਨਾਲ 100 ਤੋਂ ਹੇਠਾਂ ਆਇਆ AQI, ਪਰ ਹਾਲੇ ਮੁੜ ਗਰਜਣਗੇ ਬੱਦਲ
Monday, Jan 13, 2025 - 02:16 AM (IST)
ਚੰਡੀਗੜ੍ਹ (ਅਧੀਰ ਰੋਹਾਲ) : ਸ਼ਨੀਵਾਰ ਰਾਤ ਤੋਂ ਐਤਵਾਰ ਦੁਪਹਿਰ ਤੱਕ ਪਏ ਮੀਂਹ ਨੇ 3 ਮਹੀਨਿਆਂ ’ਚ ਪਹਿਲੀ ਵਾਰ ਪ੍ਰਦੂਸ਼ਣ ਦਾ ਪੱਧਰ 100 ਤੋਂ ਹੇਠਾਂ ਲੈ ਆਂਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ ਤੋਂ ਐਤਵਾਰ ਦੁਪਹਿਰ ਤੱਕ 13 ਘੰਟਿਆਂ ’ਚ 23.9 ਮਿਲੀਮੀਟਰ ਮੀਂਹ ਵਰ੍ਹਿਆ।
ਇਸ ਸਾਲ ਦਾ ਪਹਿਲਾ ਮੀਂਹ ਸ਼ਨੀਵਾਰ ਰਾਤ ਕਰੀਬ 9 ਵਜੇ ਬੂੰਦਾਬਾਂਦੀ ਨਾਲ ਸ਼ੁਰੂ ਹੋਇਆ, ਜੋ ਰਾਤ 11 ਵਜੇ ਤੋਂ ਬਾਅਦ ਤੇਜ਼ ਹੋ ਗਿਆ ਤੇ ਸਵੇਰੇ 8.30 ਵਜੇ ਤੱਕ ਸ਼ਹਿਰ ’ਚ 18.4 ਮਿਲੀਮੀਟਰ ਮੀਂਹ ਪੈ ਚੁੱਕਿਆ ਸੀ। ਇਸ ਤੋਂ ਬਾਅਦ ਵੀ ਮੌਸਮ ਸਾਫ਼ ਨਹੀਂ ਹੋਇਆ ਤੇ ਦੁਪਹਿਰ ਕਰੀਬ ਸਾਢੇ 12 ਵਜੇ ਤੱਕ ਮੀਂਹ ਰੁਕਣ ਤੱਕ 5.5 ਮਿਲੀਮੀਟਰ ਹੋਰ ਪਾਣੀ ਵਰ੍ਹਿਆ। ਇਸ ਤਰ੍ਹਾਂ ਸ਼ਹਿਰ ’ਚ 23.9 ਮੀਂਹ ਦਰਜ ਕੀਤਾ ਗਿਆ।
ਮੀਂਹ ਦੌਰਾਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 18.4 ਡਿਗਰੀ ਦਰਜ ਕੀਤਾ ਗਿਆ ਜਦਕਿ ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ। ਮੀਂਹ ਨੇ ਜਿੱਥੇ ਸੁੱਕੀ ਠੰਢ ਤੋਂ ਰਾਹਤ ਦਿਵਾਈ, ਉੱਥੇ ਹੀ ਤਿੰਨ ਮਹੀਨਿਆਂ ਬਾਅਦ ਪਹਿਲੀ ਵਾਰ ਐਤਵਾਰ ਸ਼ਾਮ ਨੂੰ ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ 100 ਤੋਂ ਹੇਠਾਂ ਚਲਾ ਗਿਆ।
ਇਹ ਵੀ ਪੜ੍ਹੋ- ਲੋਹੜੀ ਮੌਕੇ ਪੰਜਾਬ ਸਰਕਾਰ ਦਾ ਸੂਬਾ ਵਾਸੀਆਂ ਨੂੰ ਇਕ ਹੋਰ ਵੱਡਾ ਤੋਹਫ਼ਾ
15 ਜਨਵਰੀ ਤੋਂ 3 ਦਿਨਾਂ ਲਈ ਫਿਰ ਬਦਲੇਗਾ ਮੌਸਮ
ਇਸ ਬਾਰਸ਼ ਤੋਂ ਬਾਅਦ ਲੋਹੜੀ ਤੇ ਮਾਘੀ ਵਾਲੇ ਦਿਨ ਮੌਸਮ ਸਾਫ਼ ਰਹੇਗਾ ਪਰ 14 ਜਨਵਰੀ ਦੀ ਰਾਤ ਤੋਂ ਮੌਸਮ ਫਿਰ ਤੋਂ ਬਦਲਣ ਜਾ ਰਿਹਾ ਹੈ। 14 ਜਨਵਰੀ ਦੀ ਰਾਤ ਤੋਂ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਕਾਰਨ ਚੰਡੀਗੜ੍ਹ ਸਮੇਤ ਪੂਰੇ ਉੱਤਰੀ ਭਾਰਤ ’ਚ ਇਕ ਵਾਰ ਫਿਰ ਬੱਦਲ ਛਾਏ ਰਹਿਣਗੇ। ਇਸ ਦੌਰਾਨ ਚੰਡੀਗੜ੍ਹ ’ਚ 15 ਅਤੇ 16 ਜਨਵਰੀ ਨੂੰ ਮੀਂਹ ਪੈ ਸਕਦਾ ਹੈ। ਇਨ੍ਹਾਂ ਤਿੰਨ ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਬਾਰਿਸ਼ ਦੇ ਸਪੈੱਲ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ 13 ਤੇ 14 ਜਨਵਰੀ ਨੂੰ ਜੇ ਮੌਸਮ ਸਾਫ਼ ਰਿਹਾ ਤਾਂ ਦਿਨ ਦਾ ਤਾਪਮਾਨ 20 ਡਿਗਰੀ ਤੱਕ ਜਾ ਸਕਦਾ ਹੈ।
ਮੀਂਹ ਤੋਂ ਬਾਅਦ ਮੀਂਹ ਦਾ ਪੱਧਰ 100 ਤੋਂ ਹੇਠਾਂ ਆਇਆ
ਐਤਵਾਰ ਦੁਪਹਿਰ ਮੀਂਹ ਰੁਕਣ ਤੋਂ ਬਾਅਦ ਸ਼ਹਿਰ ਦੀਆਂ ਤਿੰਨੋਂ ਆਬਜ਼ਰਵੇਟਰੀਜ਼ ’ਚ ਪ੍ਰਦੂਸ਼ਣ ਦਾ ਪੱਧਰ 100 ਤੋਂ ਹੇਠਾਂ ਆ ਗਿਆ। ਬਾਰਿਸ਼ ਸ਼ੁਰੂ ਹੋਣ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਹੀ ਥਾਵਾਂ ’ਤੇ ਸ਼ਨੀਵਾਰ ਸ਼ਾਮ ਨੂੰ ਪ੍ਰਦੂਸ਼ਣ ਦਾ ਪੱਧਰ 300 ਤੋਂ ਉੱਪਰ ਸੀ। ਮੀਂਹ ਸ਼ੁਰੂ ਹੋਣ ਤੋਂ ਬਾਅਦ ਇਹ ਪੱਧਰ ਹੇਠਾਂ ਆਉਣਾ ਸ਼ੁਰੂ ਹੋ ਗਿਆ ਤੇ ਐਤਵਾਰ ਦੁਪਹਿਰ ਨੂੰ ਪਹਿਲਾਂ 200 ਤੋਂ ਹੇਠਾਂ ਆਇਆ ਤੇ ਸ਼ਾਮ 6 ਵਜੇ ਤੋਂ ਬਾਅਦ 100 ਤੋਂ ਹੇਠਾਂ ਆ ਗਿਆ।
ਇਹ ਵੀ ਪੜ੍ਹੋ- ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਹੋਵੇਗੀ ਮੀਟਿੰਗ, ਡੱਲੇਵਾਲ ਨੇ ਧਾਰਮਿਕ ਜਥੇਬੰਦੀਆਂ ਤੋਂ ਮੰਗਿਆ ਸਹਿਯੋਗ
ਪੀ.ਐੱਮ. 2.5 ਤੇ ਪੀ.ਐੱਮ.10 ਦਾ ਪੱਧਰ ਇਨ੍ਹਾਂ ਤਿੰਨੋਂ ਆਬਜ਼ਰਵੇਟਰੀਆਂ ’ਚ 100 ਤੋਂ ਹੇਠਾਂ ਆਇਆ। ਪਿਛਲੇ ਸਾਲ ਸਤੰਬਰ ਦੇ ਆਖਰੀ ਹਫ਼ਤੇ ’ਚ ਮਾਨਸੂਨ ਦੇ ਜਾਣ ਤੋਂ ਬਾਅਦ ਇਹ ਪਹਿਲੀ ਵਾਰ ਸੀ, ਜਦੋਂ ਪ੍ਰਦੂਸ਼ਣ ਦਾ ਪੱਧਰ 100 ਤੋਂ ਹੇਠਾਂ ਆਇਆ। ਮੌਸਮ ਵਿਗਿਆਨੀਆਂ ਅਨੁਸਾਰ ਪਹਿਲਾਂ ਤਾਂ ਤੇਜ਼ ਹਵਾਵਾਂ ਕਾਰਨ ਸ਼ਹਿਰ ’ਤੇ ਇਕੱਠੇ ਹੋਏ ਪ੍ਰਦੂਸ਼ਣ ਦੇ ਹੈਵੀ ਪਾਰਟੀਕਲ ਅੱਗੇ ਵਧੇ ਤੇ ਫਿਰ ਮੀਂਹ ਪੈਣ ਤੋਂ ਬਾਅਦ ਬਾਕੀ ਪ੍ਰਦੂਸ਼ਣ ਪੂਰੀ ਤਰ੍ਹਾਂ ਜ਼ਮੀਨ ’ਤੇ ਆ ਗਿਆ। ਇਸ ਕਾਰਨ ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e