2020 ਦੀ ਪਹਿਲੀ ਬਰਸਾਤ ਕਣਕ ਲਈ ਕਰੇਗੀ ਯੂਰੀਏ ਦਾ ਕੰਮ
Tuesday, Jan 07, 2020 - 02:35 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਸੰਨ-2020 ਦੀ ਪਹਿਲੀ ਬਾਰਸ਼ ਕਣਕ ਦੀ ਫਸਲ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਮੀਂਹ ਨਾਲ ਜਿਥੇ ਕਣਕ ਬੀਮਾਰੀਆਂ ਅਤੇ ਸੁੰਡੀ ਤੋਂ ਨਿਜਾਤ ਪਾਵੇਗੀ, ਉੱਥੇ ਕਣਕ ਨੂੰ ਯੂਰੀਆ ਵਾਂਗ ਲੱਗੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਨਿਰਮਲ ਸਿੰਘ ਪੰਡੋਰੀ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੀਂਹ ਨਾਲ ਬੂਟੇ ਵਧਣਗੇ-ਫੁਲਣਗੇ ਅਤੇ ਪਸ਼ੂਆਂ ਦਾ ਹਰਾ ਚਾਰਾ ਵੀ ਵਧੇਗਾ। ਉਨ੍ਹਾਂ ਕਿਹਾ ਕਿ ਕਿਸਾਨ ਨਵੇਂ ਵਰ੍ਹੇ ਦੀ ਇਸ ਬਰਸਾਤ ਨਾਲ ਬਾਗੋ-ਬਾਗ ਹਨ ਕਿਉਂਕਿ ਇਹ ਬਰਸਾਤ ਆਲੂਆਂ ਦੀ ਫਸਲ ਲਈ ਵੀ ਵਰਦਾਨ ਸਾਬਤ ਹੋਵੇਗੀ, ਉੱਥੇ ਆਮ ਲੋਕਾਂ ਨੂੰ ਲੱਗਣ ਵਾਲੀ ਖੰਘ, ਜ਼ੁਕਾਮ ਅਤੇ ਸਰਦੀ ਦੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾਏਗੀ।