ਮੀਂਹ ਪਾ ਸਕਦਾ ਹੈ ਮੈਚ ''ਚ ਵਿਘਨ

Sunday, Apr 08, 2018 - 08:45 AM (IST)

ਮੀਂਹ ਪਾ ਸਕਦਾ ਹੈ ਮੈਚ ''ਚ ਵਿਘਨ

ਚੰਡੀਗੜ੍ਹ (ਲਲਨ) - ਪੀ. ਸੀ. ਏ. ਸਟੇਡੀਅਮ ਮੋਹਾਲੀ ਵਿਚ 8 ਅਪ੍ਰੈਲ ਨੂੰ ਹੋਣ ਵਾਲੇ ਕਿੰਗਜ਼ ਇਲੈਵਨ ਪੰਜਾਬ ਤੇ ਦਿੱਲੀ ਡੇਅਰਡੇਵਿਲਜ਼ ਵਿਚਕਾਰ ਮੈਚ ਵਿਚ ਮੀਂਹ ਵਿਘਨ ਪਾ ਸਕਦਾ ਹੈ। ਮੌਸਮ ਵਿਭਾਗ ਤੋਂ ਅਨੁਸਾਰ ਐਤਵਾਰ ਨੂੰ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। 30 ਤੋਂ 40 ਫੀਸਦੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਧੂੜ ਭਰੀ ਹਨੇਰੀ ਵੀ ਚੱਲ ਸਕਦੀ ਹੈ।
ਤੇਜ਼ ਗੇਂਦਬਾਜ਼ਾਂ ਨੂੰ ਮਿਲ ਸਕਦੀ ਹੈ ਮਦਦ
ਪੀ. ਸੀ. ਏ. ਦੀ ਵਿਕਟ ਉਂਝ ਤਾਂ ਹਮੇਸ਼ਾ ਸ਼ੁਰੂਆਤ ਓਵਰਾਂ ਵਿਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਹੁੰਦੀ ਹੈ ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ ਤਾਂ ਇਹ ਬੱਲੇਬਾਜ਼ਾਂ ਲਈ ਅਨੁਕੂਲ ਹੋ ਜਾਂਦੀ ਹੈ ਪਰ ਐਤਵਾਰ ਨੂੰ ਮੀਂਹ ਪੈਣ ਕਾਰਨ ਇਸ ਵਿਕਟ 'ਤੇ ਨਮੀ ਹੋ ਜਾਵੇਗੀ। ਅਜਿਹੇ ਵਿਚ ਇਹ ਵਿਕਟ ਗੇਂਦਬਾਜ਼ਾਂ ਲਈ ਮਦਦਗਾਰ ਸਾਬਿਤ ਹੋਵੇਗੀ।
ਛਾਏ ਰਹਿਣਗੇ ਬੱਦਲ
ਕਿੰਗਜ਼ ਇਲੈਵਨ ਪੰਜਾਬ ਤੇ ਦਿੱਲੀ ਡੇਅਰਡੇਵਿਲਜ਼ ਵਿਚਕਾਰ ਮੁਕਾਬਲਾ ਸ਼ਾਮ 4 ਵਜੇ ਸ਼ੁਰੂ ਹੋਵੇਗਾ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਅਸਮਾਨ ਵਿਚ ਬੱਦਲ ਛਾਏ ਰਹਿਣਗੇ ਤੇ ਮੌਸਮ ਵੀ ਸੁਹਾਵਣਾ ਹੋਵੇਗਾ। ਅਜਿਹੇ ਵਿਚ ਕ੍ਰਿਕਟ ਪ੍ਰਸ਼ੰਸਕ ਮੈਚ ਦਾ ਆਨੰਦ ਲੈ ਸਕਦੇ ਹਨ।


Related News