ਬਰਸਾਤ ਕਾਰਨ ਰਾਵੀ ਦਰਿਆ ਅਤੇ ਮਕੌੜਾ ਪੱਤਣ ’ਤੇ ਪਾਣੀ ਦਾ ਪੱਧਰ ਵਧਿਆ, ਲੋਕ ਪ੍ਰੇਸ਼ਾਨ
Monday, Jul 12, 2021 - 05:33 PM (IST)
ਬਹਿਰਾਮਪੁਰ (ਹਰਜਿੰਦਰ ਸਿੰਘ ਗੋਰਾਇਆ) - ਪਿਛਲੇ ਇਕ-ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਹਾੜੀ ਇਲਾਕੇ ਤੋਂ ਸਾਰਾ ਪਾਣੀ ਹੇਠਾਂ ਆਉਣ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਲਈ ਸਹਾਰਾ ਬਣੀ ਕਿਸ਼ਤੀ ਵੀ ਰੁੱਕ ਗਈ, ਜਿਸ ਕਾਰਨ ਲੋਕ ਪ੍ਰੇਸ਼ਾਨ ਦਿਖਾਈ ਦਿੱਤੇ। ਪੱਧਰ ਵੱਧ ਜਾਣ ਕਾਰਨ ਦਰਿਆ ਦਾ ਪਾਣੀ ਦੋਵਾਂ ਪਾਸਿਆਂ ਤੋਂ ਸੜਕ ’ਤੇ ਫਿਰਨਾ ਸ਼ੁਰੂ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਨੂੰ ਲੈ ਕੇ ਦੁਚਿੱਤੀ 'ਚ ਹਾਈਕਮਾਨ, ਆਪਣੇ ਰੁਖ਼ 'ਤੇ ਅੜੇ ਕੈਪਟਨ ਅਮਰਿੰਦਰ ਸਿੰਘ
ਇਸ ਸਬੰਧੀ ਗੱਲਬਾਤ ਕਰਦੇ ਹੋਏ ਇਲਾਕਾ ਵਾਸੀ ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ, ਰੂਪ ਸਿੰਘ ਭਰਿਆਲ, ਬਲਵਿੰਦਰ ਬਿੱਟੂ, ਨਛੱਤਰ ਸਿੰਘ ਆਦਿ ਨੇ ਦੱਸਿਆ ਕਿ ਲਗਾਤਾਰ ਭਾਰੀ ਨੀਮ ਇਲਾਕੇ ਵਿੱਚ ਹੋ ਰਹੀ ਤੇਜ਼ ਬਰਸਾਤ ਕਾਰਨ ਅੱਜ ਦਰਿਆ ਵਿੱਚ ਪਾਣੀ ਦਾ ਪੱਧਰ ਇੱਕ ਦਮ ਕਾਫ਼ੀ ਵੱਧ ਗਿਆ। ਪਾਣੀ ਦਾ ਪੱਧਰ ਵੱਧ ਜਾਣ ’ਤੇ ਸਵੇਰ ਤੋਂ ਕਿਸ਼ਤੀ ਵੀ ਬੰਦ ਹੈ। ਦਰਿਆ ਪਾਰ ਕਰਕੇ ਦੂਜੇ ਪਾਸੇ ਜਾਣ ਵਾਲੇ ਲੋਕ ਫੱਸ ਗਏ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਮਕੌੜਾ ਤੋਂ ਰਾਵੀ ਦਰਿਆ ਨੂੰ ਜਾਂਦੀ ਸੜਕ ’ਤੇ ਪਾਣੀ ਹੀ ਦਿਸ ਰਿਹਾ ਹੈ, ਜਿਸ ਤੋਂ ਪਾਣੀ ਦੇ ਹੋਰ ਵੱਧਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਤੀ ਦੇ ਕਹਿਣ ’ਤੇ ਦੋਸਤ ਨੂੰ ਨਹੀਂ ਕੀਤਾ ਖੁਸ਼, ਸਮੂਹਿਕ ਜਬਰ-ਜ਼ਿਨਾਹ ਮਗਰੋਂ ਪਤਨੀ ਦਾ ਕੀਤਾ ਕਤਲ
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ
ਥਾਣਾ ਬਹਿਰਾਮਪੁਰ ਪੁਲਸ ਮੁਖੀ ਨੇ ਕੀਤਾ ਦੌਰਾ
ਇਸ ਮੌਕੇ ਥਾਣਾ ਬਹਿਰਾਮਪੁਰ ਮੁੱਖੀ ਮਨਦੀਪ ਸੰਗੋਤਰਾ ਵੱਲੋਂ ਇਲਾਕੇ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਦਰਿਆ ਦੇ ਕੰਢੇ ਦਿਖਾਈ ਦੇਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਰਿਆ ਵਾਲੇ ਪਾਸੇ ਜਾਣ ਦੀ ਕੋਸ਼ਿਸ ਨਾ ਕਰਨ। ਇਸ ਮੌਕੇ ਪੱਤਰਕਾਰਾਂ ਵੱਲੋਂ ਦਰਿਆ ਪਾਰ ਪਿੰਡ ਭਰਿਆਲ ਵਿਖੇ ਕੁਝ ਲੋਕਾਂ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਤੱਕ ਪਾਣੀ ਦੀ ਸਥਿਤੀ ਕੰਟਰੋਲ ਵਿੱਚ ਹੈ। ਕਿਸੇ ਵੀ ਪਿੰਡ ਵਿੱਚ ਪਾਣੀ ਦਾਖ਼ਲ ਹੋਣ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ, ਜਦਕਿ ਪਾਣੀ ਲਿੰਕ ਸੜਕਾਂ ਆਦਿ ’ਤੇ ਵਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ