ਪੰਜਾਬ 'ਚ ਕਿਸਾਨਾਂ ਦੇ ਅੰਦੋਲਨ ਦੇ ਚੱਲਦੇ ਮਹਿਕਮੇ ਨੇ ਰੱਦ ਕੀਤੀਆਂ 5 ਰੇਲਾਂ, 9 ਦਾ ਮਾਰਗ ਬਦਲਿਆ

Wednesday, Nov 25, 2020 - 02:51 AM (IST)

ਪੰਜਾਬ 'ਚ ਕਿਸਾਨਾਂ ਦੇ ਅੰਦੋਲਨ ਦੇ ਚੱਲਦੇ ਮਹਿਕਮੇ ਨੇ ਰੱਦ ਕੀਤੀਆਂ 5 ਰੇਲਾਂ, 9 ਦਾ ਮਾਰਗ ਬਦਲਿਆ

ਚੰਡੀਗੜ੍ਹ - ਪੰਜਾਬ 'ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਨਾਲ ਹੀ ਜਾਰੀ ਹੈ ਟਰੇਨਾਂ ਦਾ ਰੱਦ ਹੋਣਾ। ਜੀ ਹਾਂ ਮੰਗਲਵਾਰ ਨੂੰ ਵੀ ਰੇਲਵੇ ਨੂੰ ਪੰਜ ਟਰੇਨਾਂ ਰੱਦ ਕਰਨੀਆਂ ਪਈਆਂ। ਜਦੋਂ ਕਿ 7 ਟਰੇਨਾਂ ਨੂੰ ਕੁੱਝ ਸਮੇਂ ਲਈ ਅਤੇ 9 ਟਰੇਨਾਂ ਦੇ ਰੂਟ ਨੂੰ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਰੇਲਵੇ ਨੇ ਅੰਮ੍ਰਿਤਸਰ ਜਾਣ ਵਾਲੀਆਂ ਟਰੇਨਾਂ ਦਾ ਰਸਤਾ ਬਦਲਨ ਦਾ ਫੈਸਲਾ ਲਿਆ। ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਬਿੱਲ ਨੂੰ ਲੈ ਕੇ ਕਿਸਾਨ ਧਰਨੇ 'ਤੇ ਬੈਠੇ ਹਨ। ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਰੇਲਵੇ ਟ੍ਰੈਕ ਤੋਂ ਹੱਟਣ ਦਾ ਨਾਮ ਨਹੀਂ ਲੈ ਰਹੇ।

ਇਸ ਦੇ ਚੱਲਦੇ ਹੀ ਰੇਲਵੇ ਨੂੰ ਇਹ ਫੈਸਲਾ ਲੈਣਾ ਪਿਆ। ਪਿਛਲੇ ਹਫ਼ਤੇ ਕਰੀਬ 30 ਕਿਸਾਨ ਸੰਗਠਨਾਂ ਨੇ ਯਾਤਰੀ ਟਰੇਨਾਂ ਨੂੰ ਲੈ ਕੇ ਕੀਤੀ ਗਈ ਆਪਣੀ ਨਾਕੇਬੰਦੀ 15 ਦਿਨਾਂ ਲਈ ਹਟਾਉਣ 'ਤੇ ਸਹਿਮਤੀ ਜ਼ਾਹਿਰ ਕੀਤੀ ਸੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਕਥਈ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਸਾਨ ਸੰਗਠਨ ਨੇ ਇੱਥੋਂ ਕਰੀਬ 25 ਕਿਲੋਮੀਟਰ ਦੂਰ ਜੰਡਿਆਲਾ ਰੇਲਵੇ ਸਟੇਸ਼ਨ 'ਤੇ ਰੇਲਮਾਰਗ ਨੂੰ ਰੋਕਿਆ ਹੋਇਆ ਹੈ।

ਅਧਿਕਾਰੀਆਂ ਦੇ ਅਨੁਸਾਰ ਇਸ ਦੇ ਚੱਲਦੇ, ਅੰਮ੍ਰਿਤਸਰ ਆਉਣ ਵਾਲੀਆਂ ਕਈ ਟਰੇਨਾਂ ਨੂੰ ਰਸਤਾ ਬਦਲ ਕੇ ਤਰਨ ਤਾਰਨ ਭੇਜਿਆ ਗਿਆ ਹੈ ਅਤੇ ਕੁੱਝ ਟਰੇਨਾਂ ਨੂੰ ਤਾਂ ਮੰਗਲਵਾਰ ਦੀ ਸਵੇਰੇ ਬਿਆਸ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ। ਯਾਤਰੀਆਂ ਨੂੰ ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਅੰਮ੍ਰਿਤਸਰ ਪਹੁੰਚਾਇਆ ਗਿਆ।


author

Inder Prajapati

Content Editor

Related News