ਰੇਲਵੇ ਵੱਲੋਂ  ਤਿੰਨਾਂ ਟ੍ਰੇਨਾਂ ਦੇ ਰੂਟ ਵਧਾਉਣ ਦੀ ਯੋਜਨਾ ’ਤੇ ਅਮਲ ਪਿੱਛੋਂ ਮੁਸਾਫਰਾਂ ਨੂੰ ਮਿਲ ਸਕਦੀ ਵੱਡੀ ਰਾਹਤ

Wednesday, Jul 05, 2023 - 06:29 PM (IST)

ਰੇਲਵੇ ਵੱਲੋਂ  ਤਿੰਨਾਂ ਟ੍ਰੇਨਾਂ ਦੇ ਰੂਟ ਵਧਾਉਣ ਦੀ ਯੋਜਨਾ ’ਤੇ ਅਮਲ ਪਿੱਛੋਂ ਮੁਸਾਫਰਾਂ ਨੂੰ ਮਿਲ ਸਕਦੀ ਵੱਡੀ ਰਾਹਤ

ਮਲੋਟ (ਸ਼ਾਮ ਜੁਨੇਜਾ) : ਰੇਲ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਲਈ 3 ਟ੍ਰੇਨਾਂ ਦਾ ਵਿਸਤਾਰ ਕਰਨ ਦੀ ਯੋਜਨਾ ਹੈ ਜਿਸ ਨੂੰ ਜਲਦੀ ਲਾਗੂ ਕੀਤਾ ਜਾ ਸਕਦਾ ਹੈ। ਜੇ ਵਿਭਾਗ ਨੇ ਇਸ ਯੋਜਨਾ ਨੂੰ ਜਲਦੀ ਅਮਲੀ ਜਾਮਾ ਪਹਿਨਾ ਦਿੱਤਾ ਤਾਂ ਇਸ ਇਲਾਕੇ ਦੇ ਯਾਤਰੀਆਂ ਨੂੰ ਭਾਰੀ ਲਾਭ ਮਿਲੇਗਾ। ਵਿਭਾਗ ਵੱਲੋਂ ਰੇਲਵੇ ਸਲਾਹਕਾਰ ਸੰਮਤੀ ਦੇ ਮੈਂਬਰਾਂ ਵੱਲੋਂ ਯਾਤਰੀਆਂ ਦੀ ਜ਼ਰੂਰਤ ਅਤੇ ਸੁਵਿਧਾ ਦੇ ਹਿਸਾਬ ਨਾਲ ਰੱਖੀ ਮੰਗ ਤੋਂ ਬਾਅਦ ਇਨ੍ਹਾਂ ਯੋਜਨਾਵਾਂ ’ਤੇ ਅਮਲ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 14225/14226 ਅੰਬਾਲਾ-ਸ੍ਰੀ ਗੰਗਾਨਗਰ-ਅੰਬਾਲਾ ਟ੍ਰੇਨ ਨੂੰ ਸ੍ਰੀ ਗੰਗਾਨਗਰ ਤੋਂ ਚੱਲ ਕੇ ਅੰਬਾਲਾ ਦੀ ਬਜਾਏ ਹਰਿਦੁਆਰ ਤੱਕ ਵਧਾਇਆ ਜਾ ਸਕਦਾ ਹੈ। ਇਸ ਤਰ੍ਹਾਂ ਹੀ ਟ੍ਰੇਨ ਨੰਬਰ 22981/22982 ਕੋਟਾ-ਸ੍ਰੀ ਗੰਗਾਨਗਰ-ਕੋਟਾ ਨੂੰ ਗੰਗਾਨਗਰ ਦੀ ਥਾਂ ਬਠਿੰਡਾ ਤੱਕ ਵਧਾਇਆ ਜਾ ਸਕਦਾ ਹੈ।

ਇਸ ਨਾਲ ਅਬੋਹਰ ਮਲੋਟ ਗਿੱਦੜਬਾਹਾ ਅਤੇ ਬਠਿੰਡਾ ਇਲਾਕੇ ਦੇ ਯਾਤਰੀਆਂ ਨੂੰ ਲਾਭ ਹੋ ਸਕਦਾ ਹੈ। ਇਸ ਤਰ੍ਹਾਂ ਹੀ  ਹਫਤੇ ਵਿਚ ਦੋ ਦਿਨ ਜਾਣ ਵਾਲੀ ਨੰਦੇੜ ਤੋਂ ਸ੍ਰੀ ਗੰਗਾਨਗਰ ਤੱਕ ਜਾਣ ਵਾਲੀ ਵਾਲੀ ਟਰੇਨ ਨੰਬਰ 12485/12486 ਨੂੰ ਹਫਤੇ ਵਿਚ ਤਿੰਨ ਵਾਰ ਕੀਤਾ ਜਾ ਸਕਦਾ ਹੈ। ਪਹਿਲਾਂ ਵੀ ਇਹ ਟਰੇਨ ਮੰਗਲਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਚਲਦੀ ਸੀ ਜਿਸ ਵਿਚੋਂ ਸ਼ੁੱਕਰਵਾਰ ਨੂੰ ਵਾਇਆ ਡੱਬਵਾਲੀ ਬਠਿੰਡਾ ਕਰ ਦਿੱਤਾ ਸੀ ਪਰ ਹੁਣ ਫਿਰ ਇਸ ਟਰੇਨ ਨੂੰ ਵਾਇਆ ਮਲੋਟ ਹਫਤੇ ਵਿਚ 3 ਦਿਨ ਚਲਾਉਣ ਦੀ ਯੋਜਨਾਂ ’ਤੇ ਵਿਚਾਰ ਹੋ ਰਿਹਾ ਹੈ। ਜਿਸ ਨਾਲ ਸਿੱਖ ਤੀਰਥ ਯਾਤਰੀਆਂ ਨੂੰ ਭਾਰੀ ਲਾਭ ਮਿਲੇਗਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਗਰ ਰੇਲਵੇ ਵਿਭਾਗ ਵੱਲੋਂ ਇਨ੍ਹਾਂ ਤਿੰਨਾਂ ਗੱਡੀਆਂ ਦੇ ਸਮੇਂ ’ਤੇ ਰੂਟ ਵਿਚ ਵਾਧਾ ਕਰਨ ਇਸ ਯੋਜਨਾ ਨੂੰ ਜਲਦੀ ਅਮਲੀ ਜਾਮਾ ਪਹਿਨਾ ਦਿੱਤਾ ਤਾਂ ਨਾਲ ਇਸ ਇਲਾਕੇ ਦੇ ਮੁਸਾਫ਼ਰਾਂ ਨੂੰ ਭਾਰੀ ਲਾਭ ਮਿਲੇਗਾ।


author

Gurminder Singh

Content Editor

Related News