ਨੌਜਵਾਨ ਨੇ ਖੌਫਨਾਕ ਤਰੀਕੇ ਨਾਲ ਕੀਤੀ ਖੁਦਕੁਸ਼ੀ, ਭਿਆਨਕ ਮੰਜ਼ਰ ਦੇਖ ਸਟੇਸ਼ਨ ਉਤੇ ਖੜੀਆਂ ਸਵਾਰੀਆਂ ਦੀ ਕੰਬ ਉੱਠੀ ਰੂਹ

07/08/2017 3:34:21 PM

ਗੋਰਾਇਆ (ਮੁਨੀਸ਼) — ਗੋਰਾਇਆ ਰੇਲਵੇ ਸਟੇਸ਼ਨ ਨੇੜੇ ਸ਼ੁੱਕਰਵਾਰ ਨੂੰ ਇਕ ਨੌਜਵਾਨ ਨੇ ਸ਼ਤਾਬਦੀ ਟ੍ਰੇਨ ਦੇ ਸਾਹਮਣੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ  ਲਈ। ਮ੍ਰਿਤਕ ਦੀ ਪਛਾਣ ਪ੍ਰਦੀਪ ਕੁਮਾਰ (24) ਪੁੱਤਰ ਅਮਰਜੀਤ ਸਿੰਘ ਨਿਵਾਸੀ ਗੋਰਾਇਆ ਦੇ ਰੂਪ 'ਚ ਹੋਈ ਹੈ, ਜੋ ਫਿਲੌਰ ਦੇ ਡੀ. ਏ. ਵੀ. ਕਾਲਜ ਦਾ ਵਿਦਿਆਰਥੀ ਸੀ।

PunjabKesari
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਪ੍ਰਦੀਪ ਆਪਣੇ ਭੈਣ ਨੂੰ ਸਕੂਟਰ ਠੀਕ ਕਰਵਾਉਣ ਦਾ ਕਹਿ ਕੇ ਘਰ ਤੋਂ ਰਵਾਨਾ ਹੋਇਆ ਸੀ ਪਰ ਉਹ ਗੋਰਾਇਆ ਸਟੇਸ਼ਨ 'ਤੇ ਆਪਣਾ ਸਕੂਟਰ ਖੜਾ ਕਰ ਕੇ ਉਥੋਂ ਨਿਕਲ ਗਿਆ ਤੇ ਰੇਲਵੇ ਟਰੇਕ 'ਤੇ ਜਾ ਕੇ ਲੇਟ ਗਿਆ। ਇਸੇ ਦੌਰਾਨ ਪਿੱਛਿਓ ਆ ਰਹੀ ਸ਼ਤਾਬਦੀ ਟ੍ਰੇਨ ਉਸ ਨੂੰ ਅੱਧਾ ਕਿਲੋਮੀਟਰ ਤਕ ਘਸੀਟਦੇ ਹੋਏ ਲੈ ਗਈ, ਜਿਸ ਮੰਜ਼ਰ ਨੂੰ ਦੇਖ ਸਟੇਸ਼ਨ ਤੇ ਖੜੀਆਂ ਸਵਾਰੀਆਂ ਦੀ ਰੂਹ ਕੰਬ ਉੱਠੀ। ਜਿਸ ਕਾਰਨ ਗੱਡੀ 14 ਮਿੰਟ ਤਕ ਗੋਰਾਇਆ ਸਟੇਸ਼ਨ 'ਤੇ ਖੜੀ ਰਹੀ। ਇਹ ਸਾਰੀ ਘਟਨਾ ਪੁਲਸ ਨੇ ਆਪਣੀਆਂ ਅੱਖਾਂ ਤੋਂ ਦੇਖੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪ੍ਰਦੀਪ ਨੇ ਖੁਦਕੁਸ਼ੀ ਆਖਿਰ ਕਿਉਂ ਕੀਤੀ? ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਨੌਜਵਾਨ ਦੇ ਮਾਂ-ਬਾਪ ਦੀ ਮੌਤ ਹੋਈ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੇ ਹਨ।


Related News