ਗਣਤੰਤਰ ਦਿਵਸ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ''ਤੇ ਚੱਲੀ ਤਲਾਸ਼ੀ ਮੁਹਿੰਮ

Saturday, Jan 13, 2018 - 05:09 AM (IST)

ਲੁਧਿਆਣਾ(ਵਿਪਨ)-ਗਣਤੰਤਰ ਦਿਵਸ ਤੇ ਲੋਹੜੀ ਵਰਗੇ ਤਿਉਹਾਰਾਂ ਦੇ ਮੱਦੇਨਜ਼ਰ ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਜੀ. ਆਰ. ਪੀ. ਥਾਣਾ ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਵੱਡੀ ਗਿਣਤੀ 'ਚ ਪੁਲਸ ਬਲ, ਡਾਗ ਸਕੁਐਡ ਅਤੇ ਬੰਬ ਸਕੁਐਡ ਨੂੰ ਨਾਲ ਲੈ ਕੇ ਸਟੇਸ਼ਨ ਦੇ ਪ੍ਰਵੇਸ਼ ਦੁਆਰ, ਪਲੇਟਫਾਰਮਾਂ, ਉੁਡੀਕਘਰਾਂ, ਮੁਸਾਫਰਖਾਨਾ 'ਚ ਬੈਠਣ ਯਾਤਰੀਆਂ ਦੇ ਸਾਮਾਨ ਦੀ ਡਾਗ ਅਤੇ ਬੰਬ ਸਕੁਐਡ ਦਸਤੇ ਦੇ ਨਾਲ ਚੰਗੀ ਤਰ੍ਹਾਂ ਜਾਂਚ ਕੀਤੀ। ਇਸ ਤੋਂ ਇਲਾਵਾ ਸਾਰੇ ਰੇਲਵੇ ਕੰਪਲੈਕਸ 'ਚ ਸਾਦੀ ਵਰਦੀ 'ਚ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ, ਜੋ ਕਿ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੇ ਸ਼ੱਕੀ ਲੋਕਾਂ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖਣਗੇ।
ਪੀ. ਸੀ. ਆਰ. ਕਰਮਚਾਰੀ ਯਾਤਰੀਆਂ ਦੀ ਸੁਰੱਖਿਆ ਲਈ ਵਰਤਣਗੇ ਚੌਕਸੀ 
ਪੀ. ਸੀ. ਪੀ. ਨਾਰਥ ਡਾ. ਸਚਿਨ ਗੁਪਤਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਗਸ਼ਤ ਲਈ ਤਾਇਨਾਤ ਪੀ. ਸੀ. ਆਰ. ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਥੋੜ੍ਹੇ-ਥੋੜ੍ਹੇ ਸਮੇਂ ਦੇ ਅੰਤਰਾਲ 'ਤੇ ਰੇਲਵੇ ਕੰਪਲੈਕਸ 'ਚ ਗਸ਼ਤ ਲਾਉਂਦੇ ਰਹਿਣ ਅਤੇ ਜ਼ਿਆਦਾਤਰ ਸਮਾਂ ਰੇਲਵੇ ਸਟੇਸ਼ਨ ਦੇ ਮੁੱਖ ਅਤੇ ਨਿਕਾਸ ਦੁਆਰਾਂ 'ਤੇ ਤਾਇਨਾਤ ਰਹਿਣ ਅਤੇ ਹਰੇਕ ਆਉਣ-ਜਾਣ ਵਾਲੇ ਵਿਅਕਤੀ 'ਤੇ ਸਖਤ ਨਜ਼ਰ ਰੱਖਣ।
ਤੀਜੀ ਅੱਖ ਨਾਲ ਹੋਵੇਗੀ ਸਖ਼ਤ ਨਿਗਰਾਨੀ
ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਰੇਲਵੇ ਕੰਪਲੈਕਸ 'ਚ ਜਗ੍ਹਾ-ਜਗ੍ਹਾ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਡਿਸਪਲੇ ਰੂਮ 'ਚ ਤਾਇਨਾਤ ਕਰਮਚਾਰੀਆਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਸਾਮਾਨ 'ਤੇ ਨਜ਼ਰ ਪੈਂਦੇ ਹੀ ਸਟੇਸ਼ਨ 'ਤੇ ਤਾਇਨਾਤ ਡਿਊਟੀ ਅਫਸਰ ਅਤੇ ਥਾਣੇ ਅਤੇ ਕੰਟਰੋਲ ਰੂਮ 'ਤੇ ਸੂਚਨਾ ਦੇਣ ਦੀਆਂ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਹਨ।


Related News