ਜੇਬ ''ਤੇ ਭਾਰ : ਪਾਰਕਿੰਗ ਰੇਟ ਵਧੇ, 1 ਫਰਵਰੀ ਤੋਂ ਲਾਗੂ ਹੋਣਗੇ ਨਵੇਂ ਰੇਟ
Tuesday, Jan 14, 2020 - 05:44 PM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਰੇਟ 5 ਗੁਣਾ ਤੋਂ ਵੀ ਜ਼ਿਆਦਾ ਵੱਧ ਜਾਣਗੇ। ਨਵੀਂ ਰੇਟ ਸੂਚੀ 1 ਫਰਵਰੀ ਤੋਂ ਜਾਰੀ ਕਰ ਦਿੱਤੀ ਜਾਵੇਗੀ। ਪਾਰਕਿੰਗ ਠੇਕੇਦਾਰਾਂ ਨੂੰ ਨਵੀਂ ਸੂਚੀ ਜਾਰੀ ਕਰਨ ਦੇ ਆਦੇਸ਼ ਵੀ ਦਿੱਤੇ ਜਾ ਚੁੱਕੇ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਦੀ ਜ਼ਿੰਮੇਵਾਰੀ ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ ਨੂੰ ਦਿੱਤੀ ਹੈ। ਇਸ ਦੇ ਨਾਲ ਕਮਰਸ਼ੀਅਲ ਦੇ ਕੁਝ ਵਿਭਾਗ ਵੀ ਇਸ ਕੰਪਨੀ ਨੂੰ ਸੌਂਪੇ ਗਏ ਹਨ। ਅਜਿਹੇ 'ਚ ਆਪਣੀ ਕਮਾਈ ਵਧਾਉਣ ਦੇ ਉਦੇਸ਼ ਨਾਲ ਪਾਰਕਿੰਗ ਰੇਟ 'ਚ ਵਾਧਾ ਕੀਤਾ ਜਾ ਰਿਹਾ ਹੈ। ਇਸ ਸਬੰਧ 'ਚ ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ ਦੇ ਅਧਿਕਾਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਨੂੰ ਲਾਗੂ ਕਰਨ ਦੀ ਆਗਿਆ ਮਿਲ ਚੁੱਕੀ ਹੈ। ਇਹ 1 ਫਰਵਰੀ ਤੋਂ ਲਾਗੂ ਕੀਤੀ ਜਾਵੇਗੀ।
1. ਕਾਰ
| ਕਾਰ | ||
| ਇਹ ਹੋਣਗੇ ਰੇਟ | ਪਹਿਲਾਂ ਦੇ ਰੇਟ | |
| ਪਹਿਲਾਂ 2 ਘੰਟੇ ਦੇ | 30 ਰੁਪਏ | 24 ਘੰਟੇ ਦੇ 20 ਰੁਪਏ |
| ਹਰ 1 ਘੰਟੇ ਬਾਅਦ ਵਾਧਾ | 10 ਰੁਪਏ | |
| ਮਾਸਿਕ ਪਾਸ | 4000 ਰੁਪਏ | |
| ਮਾਸਿਕ ਪਾਸ 600 ਰੁਪਏ66 | ||
2. ਆਟੋ ਪਾਰਕਿੰਗ
| ਆਟੋ ਪਾਰਕਿੰਗ | ਆਟੋ ਦਾ ਪਾਰਕਿੰਗ ਮੁੱਲ | |
| ਪਹਿਲਾਂ 2 ਘੰਟੇ ਦੇ | 20 ਰੁਪਏ | 24 ਘੰਟੇ ਦੇ 15 ਰੁਪਏ |
| ਹਰ 1 ਘੰਟੇ 'ਚ | 10 ਰੁਪਏ | |
| ਮਾਸਿਕ ਪਾਸ | 2000 ਰੁਪਏ | ਮਾਸਿਕ ਪਾਸ 445 ਰੁਪਏ |
3. ਬਾਈਕ ਪਾਰਕਿੰਗ
| ਬਾਈਕ ਪਾਰਕਿੰਗ | ਬਾਈਕ ਪਾਰਕਿੰਗ ਰੇਟ | |
| ਪਹਿਲਾਂ 2 ਘੰਟੇ ਦੇ | 15 ਰੁਪਏ | 24 ਘੰਟੇ ਦੇ 10 ਰੁਪਏ |
| ਹਰ 1 ਘੰਟੇ 'ਤੇ | 10 ਰੁਪਏ | - - - - - - - |
| ਮਾਸਿਕ ਪਾਸ | 1500 ਰੁਪਏ | ਮਾਸਿਕ ਪਾਸ 200 ਰੁਪਏ |
4 . ਸਾਈਕਲ ਪਾਰਕਿੰਗ ਰੇਟ
| ਸਾਈਕਲ ਪਾਰਕਿੰਗ ਰੇਟ | ||
| ਪਹਿਲਾਂ 4 ਘੰਟੇ ਦੇ | 5 ਰੁਪਏ | 24 ਘੰਟੇ ਦੇ 5 ਰੁਪਏ |
| 4-12 ਘੰਟੇ ਦੇ | 10 ਰੁਪਏ | |
| 12-24 ਘੰਟੇ ਦੇ | 15 ਰੁਪਏ | |
| ਮਾਸਿਕ ਪਾਸ | 200 ਰੁਪਏ |
