ਮਾਲਗੱਡੀਆਂ ਦੀ ਆਵਾਜਾਈ ਦੀ ਬਹਾਲੀ ਲਈ ਰੇਲਵੇ ਮੰਤਰੀ ਦੇਣ ਨਿੱਜੀ ਦਖਲ : ਕੈਪਟਨ

Monday, Oct 26, 2020 - 09:28 PM (IST)

ਮਾਲਗੱਡੀਆਂ ਦੀ ਆਵਾਜਾਈ ਦੀ ਬਹਾਲੀ ਲਈ ਰੇਲਵੇ ਮੰਤਰੀ ਦੇਣ ਨਿੱਜੀ ਦਖਲ : ਕੈਪਟਨ

ਜਲੰਧਰ/ਚੰਡੀਗੜ੍ਹ, (ਧਵਨ,ਅਸ਼ਵਨੀ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੂੰ ਮਾਲਗੱਡੀਆਂ ਦੀ ਆਵਾਜਾਈ ਨੂੰ ਤੁਰੰਤ ਬਹਾਲ ਕਰਨ ਲਈ ਨਿੱਜੀ ਦਖਲ ਦੇਣ ਲਈ ਕਿਹਾ ਹੈ ਕਿਉਂਕਿ ਕਿਸਾਨਾਂ ਵਲੋਂ ਰੇਲ ਪਟੜੀਆਂ ਤੋਂ ਬਲਾਕੇਜ ਹਟਾ ਲੈਣ ਦੇ ਬਾਵਜੂਦ ਮਾਲਗੱਡੀਆਂ ਨੂੰ ਅਜੇ ਮੁਲਤਵੀ ਰੱਖਿਆ ਗਿਆ ਹੈ।

ਟਾਂਡਾ 'ਚ ਬੱਚੀ ਨਾਲ ਹੋਏ ਬਲਾਤਕਾਰ ਮਾਮਲੇ 'ਚ 'ਆਪ' ਨੇ ਕੱਢਿਆ ਕੈਂਡਲ ਮਾਰਚ

ਮੁੱਖ ਮੰਤਰੀ ਨੇ ਕੇਂਦਰੀ ਰੇਲਵੇ ਮੰਤਰੀ ਨਾਲ ਗੱਲਬਾਤ ਕਰ ਕੇ ਮਾਲਗੱਡੀਆਂ ਨੂੰ ਪਹਿਲਾਂ 2 ਦਿਨਾਂ (24 ਤੇ 25 ਅਕਤੂਬਰ) ਅਤੇ ਹੁਣ 4 ਦਿਨਾਂ ਤਕ ਮੁਲਤਵੀ ਕਰਨ ਦੇ ਫੈਸਲੇ ’ਤੇ ਮੁੜ-ਵਿਚਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਲਗੱਡੀਆਂ ਦੀ ਆਵਾਜਾਈ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ ਕਿਉਂਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕਿਸਾਨਾਂ ਨੇ ਰੇਲ ਪਟੜੀਆਂ ਤੋਂ ਬਲਾਕੇਜ ਖਤਮ ਕਰ ਦਿੱਤੀ ਹੈ ਪਰ ਜੇ ਕੇਂਦਰ ਸਰਕਾਰ ਆਪਣੇ ਫੈਸਲੇ ’ਤੇ ਅਡਿੱਗ ਰਹਿੰਦੀ ਹੈ ਤਾਂ ਇਸ ਨਾਲ ਕਿਸਾਨਾਂ ਵਿਚ ਗੁੁੱਸਾ ਮੁੜ ਭੜਕ ਜਾਵੇਗਾ।

ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)

ਮੁੱਖ ਮੰਤਰੀ ਨੇ ਗੋਇਲ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਜੇ ਮਾਲਗੱਡੀਆਂ ਨੂੰ ਤੁਰੰਤ ਸ਼ੁਰੂ ਨਾ ਕੀਤਾ ਗਿਆ ਤਾਂ ਪੰਜਾਬ ਵਿਚ ਆਰਥਿਕ ਸਰਗਰਮੀਆਂ ਵਿਚ ਗੰਭੀਰ ਰੁੁਕਾਵਟਾਂ ਵਧ ਸਕਦੀਆਂ ਹਨ ਅਤੇ ਲਾਜ਼ਮੀ ਚੀਜ਼ਾਂ ਦੀ ਕਮੀ ਹੋਣੀ ਸ਼ੁਰੂ ਹੋ ਜਾਵੇਗੀ। ਇਸ ਨਾਲ ਜੰਮੂ-ਕਸ਼ਮੀਰ ਤੇ ਲੇਹ-ਲੱਦਾਖ ਨੂੰ ਵੀ ਗੰਭੀਰ ਆਰਥਿਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ 3 ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਹਨ ਤਾਂ ਜੋ ਰੇਲ ਰੋਕੋ ਅੰਦੋਲਨ ਨੂੰ ਪੂਰਾ ਤਰ੍ਹਾਂ ਹਟਾਇਆ ਜਾ ਸਕੇ।


author

Bharat Thapa

Content Editor

Related News